ਨਹਿਰ ''ਚ ਡੁੱਬੀ ਕਾਰ ਨੂੰ 6 ਦਿਨ ਬਾਅਦ ਕੱਢਿਆ
Wednesday, Oct 25, 2017 - 01:05 AM (IST)
ਪਠਾਨਕੋਟ/ ਘਰੋਟਾ, (ਸ਼ਾਰਦਾ, ਰਾਜਨ)- ਘਰੋਟਾ ਖੇਤਰ 'ਚ ਬੀਤੇ ਦਿਨੀਂ ਸੜਕ ਹਾਦਸੇ 'ਚ ਬੇਕਾਬੂ ਹੋ ਕੇ ਭੀਮਪੁਰ-ਸਰਨਾ ਲਿੰਕ ਨਹਿਰ 'ਚ ਡੁੱਬੀ ਕਾਰ ਨੂੰ ਅੱਜ ਜ਼ਿਲਾ ਪ੍ਰਸ਼ਾਸਨ ਦੇ ਸਖਤ ਨਿਰਦੇਸ਼ਾਂ ਤੋਂ ਬਾਅਦ 6 ਦਿਨ ਬਾਅਦ ਕੱਢਿਆ ਜਾ ਸਕਿਆ। ਡੂੰਘੇ ਪਾਣੀ 'ਚ ਡੁੱਬੀ ਕਾਰ ਨੂੰ ਬਾਹਰ ਕੱਢਣ ਲਈ ਗੋਤਾਖੋਰਾਂ ਦੀ ਵੀ ਸਹਾਇਤਾ ਲਈ ਗਈ।
