ਚੱਲਦੀ ਕਾਰ ''ਚ ਡਰਾਈਵਰ ਨੂੰ ਪਿਆ ਦੌਰਾ, ਭਿਆਨਕ ਹਾਦਸੇ ਦਾ ਖ਼ੌਫਨਾਕ ਮੰਜ਼ਰ ਦੇਖ ਕੰਬ ਗਏ ਸਭ

Monday, Aug 12, 2024 - 11:35 AM (IST)

ਚੱਲਦੀ ਕਾਰ ''ਚ ਡਰਾਈਵਰ ਨੂੰ ਪਿਆ ਦੌਰਾ, ਭਿਆਨਕ ਹਾਦਸੇ ਦਾ ਖ਼ੌਫਨਾਕ ਮੰਜ਼ਰ ਦੇਖ ਕੰਬ ਗਏ ਸਭ

ਮੋਗਾ (ਗੋਪੀ ਰਾਉਕੇ, ਕਸ਼ਿਸ਼ ਸਿੰਗਲਾ, ਅਜੇ) : ਬਾਘਾਪੁਰਾਣਾ ਦੇ ਮੋਗਾ ਰੋਡ ਦੇ ਨੇੜੇ ਮਸਤਾਨ ਸਿੰਘ ਗੁਰਦੁਆਰਾ ਸਾਹਿਬ ਕੋਲੋਂ ਲੰਘ ਰਹੀਆਂ ਦੋ ਕਾਰਾਂ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ। ਮੌਕੇ 'ਤੇ ਮੌਜੂਦ ਲੋਕਾਂ ਦਾ ਇਹ ਕਹਿਣਾ ਸੀ ਕਿ ਇਕ ਕਾਰ ਸਵਾਰ ਭਗਤਾਂ ਤੋਂ ਆਪਣੀ ਦਵਾਈ ਲੈ ਕੇ ਜਗਰਾਓਂ ਜਾ ਰਿਹਾ ਸੀ ਅਤੇ ਦੂਜੀ ਕਾਰ ਮੋਗਾ ਸਾਈਡ ਤੋਂ ਬਾਘਾਪੁਰਾਣਾ ਵੱਲ ਆ ਰਹੀ ਸੀ। ਇਹ ਹਾਦਸਾ ਕਾਰ ਡਰਾਈਵਰ ਨੂੰ ਦੌਰਾ ਪੈਣ ਕਰਕੇ ਵਾਪਰਿਆ ਹੈ। ਚੱਲਦੀ ਕਾਰ ਵਿਚ ਦੌਰਾ ਪੈਣ ਕਾਰਣ ਕਾਰ ਬੇਕਾਬੂ ਹੋ ਗਈ ਅਤੇ ਮੋਗਾ ਸਾਈਡ ਤੋਂ ਆ ਰਹੀ ਸਵਿਫਟ ਡਿਜ਼ਾਇਰ ਕਾਰ ਵਿਚ ਜਾ ਵੱਜੀ ਅਤੇ ਉਸ ਤੋਂ ਕਾਰ ਇਕ ਦੁਕਾਨ ਨਾਲ ਟਕਰਾਅ ਗਈ। 

ਇਹ ਵੀ ਪੜ੍ਹੋ : ਪੰਜਾਬ ਵਿਚ ਦੋ ਦਿਨਾਂ ਦਾ ਅਲਰਟ, ਕਈ ਪਿੰਡਾਂ ਵਿਚ ਭਿਆਨਕ ਬਣੇ ਹਾਲਾਤ, ਸਕੂਲ ਕੀਤੇ ਗਏ ਬੰਦ

PunjabKesari

ਇਸ ਭਿਆਨਕ ਹਾਦਸੇ ਦੌਰਾਨ ਚੰਗੀ ਗੱਲ ਇਹ ਰਹੀ ਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਹ ਵੀ ਪਤਾ ਲੱਗਾ ਹੈ ਕਿ ਸਵਿਫਟ ਡਿਜ਼ਾਇਰ ਕਾਰ ਵਾਲਾ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਲਈ ਜਾ ਰਿਹਾ ਸੀ। ਹਾਦਸੇ ਤੋਂ ਬਾਅਦ ਦੋਵਾਂ ਗੱਡੀਆਂ ਦੇ ਪਰਖੱਚੇ ਉਡ ਗਏ। 

ਇਹ ਵੀ ਪੜ੍ਹੋ : ਪੰਜਾਬ ਭਾਜਪਾ ਵਿਚ ਬਦਲਾਅ ਨੂੰ ਲੈ ਕੇ ਵੱਡੀ ਖ਼ਬਰ, ਪ੍ਰਧਾਨ ਦੇ ਅਹੁਦੇ ਲਈ ਇਹ ਨਾਂ ਚਰਚਾ 'ਚ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News