ਵਹੁਟੀ ਤੇ ਸਹੁਰਿਆਂ ਤੋਂ ਅੱਕੇ ਮੁੰਡੇ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ! 5 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ

Wednesday, Jul 15, 2026 - 06:02 PM (IST)

ਵਹੁਟੀ ਤੇ ਸਹੁਰਿਆਂ ਤੋਂ ਅੱਕੇ ਮੁੰਡੇ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ! 5 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ

ਲੁਧਿਆਣਾ (ਰਾਜ)- ਇਕ ਵਿਆਹੁਤਾ ਨੌਜਵਾਨ ਦੀ ਸ਼ੱਕੀ ਹਲਾਤਾਂ ਵਿਚ ਮੌਤ ਅਤੇ ਉਸ ਦੇ ਪਰਿਵਾਰ ਵੱਲੋਂ ਲਗਾਏ ਗਏ ਗੰਭੀਰ ਦੋਸ਼ਾਂ ਨੇ ਇਲਾਕੇ ਵਿਚ ਸਨਸਨੀ ਫੈਲਾ ਦਿੱਤੀ ਹੈ। ਮਹਿਜ਼ 5 ਮਹੀਨੇ ਪਹਿਲਾਂ ਵਿਆਹ ਦੇ ਬੰਧਨ ਵਿਚ ਬੱਝੇ ਕਰਨਦੀਪ ਦੀ ਜ਼ਿੰਦਗੀ ਉਸ ਦੇ ਸਹੁਰੇ ਵਾਲਿਆਂ ਦੇ ਕਥਿਤ ਮਾਨਸਿਕ ਜ਼ੁਲਮ ਅਤੇ ਦਖਲ ਕਾਰਨ ਨਰਕ ਬਣ ਗਈ ਸੀ ਜਿਸ ਤੋਂ ਤੰਗ ਆ ਕੇ ਉਸ ਨੇ ਬੀਤੀ 12 ਜੁਲਾਈ ਨੂੰ ਗਿੱਲ ਨਹਿਰ ਵਿਚ ਕੁੱਦ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਅਗਲੇ ਦਿਨ ਪਰਿਵਾਰ ਵਾਲਿਆਂ ਨੂੰ ਸਰਕਾਰੀ ਹਸਪਤਾਲ ਦੀ ਮੌਰਚਰੀ ਵਿਚ ਉਸ ਦੀ ਲਾਸ਼ ਮਿਲੀ ਜਿਸ ਤੋਂ ਬਾਅਦ ਪਿਤਾ ਰਾਜਾ ਰਾਮ ਦੇ ਬਿਆਨਾਂ ’ਤੇ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਮ੍ਰਿਤਕ ਬੇਟੇ ਦੀ ਪਤਨੀ ਸਵਾਤੀ, ਸਹੁਰਾ ਰਾਮਪਾਲ, ਸਾਲੇ ਦੀਪਕ, ਵਰਿੰਦਰ ਅਤੇ ਉਨ੍ਹਾਂ ਦੇ ਸਬੰਧੀ ਵਕੀਲ ਦੇ ਖਿਲਾਫ ਸੰਗੀਨ ਧਾਰਾਵਾਂ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਸ ਨੂੰ ਦਿੱਤੀ ਗਈ ਆਪਣੀ ਲਿਖਤੀ ਸ਼ਿਕਾਇਤ ਵਿਚ ਕਰਨਦੀਪ ਦੇ ਪਿਤਾ ਰਾਜਾ ਰਾਮ ਨੇ ਖੁਲਾਸਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਕਰਨਦੀਪ ਦਾ ਵਿਆਹ 20 ਫਰਵਰੀ ਨੂੰ ਸਵਾਮੀ ਨਾਮ ਦੀ ਲੜਕੀ ਨਾਲ ਹੋਇਆ ਸੀ। ਪਿਤਾ ਦਾ ਦੋਸ਼ ਹੈ ਕਿ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਸਵਾਤੀ ਘਰ ਦਾ ਕੋਈ ਕੰਮ ਕਾਜ ਨਹੀਂ ਕਰਦੀ। ਜਦੋਂ ਕਰਨਦੀਪ ਨੇ ਉਸ ਨੂੰ ਕਈ ਵਾਰ ਸਮਝਾਉਣ ਦਾ ਯਤਨ ਕੀਤਾ ਅਤੇ ਘਰ ਦੀਆਂ ਜਿੰਮੇਵਾਰੀਆਂ ਨਿਭਾਉਣ ਲਈ ਕਿਹਾ ਤਾਂ ਝਗੜਾ ਵਧਣ ਲੱਗਾ। ਮਾਮਲਾ ਉਦੋਂ ਹੋਰ ਬਿਗੜਿਆ ਜਦੋਂ ਸਵਾਤੀ ਦੇ ਪੇਕੇ ਵਾਲਿਆਂ ਨੇ ਕਰਨਦੀਪ ਦੀ ਵਿਆਹੁਤਾ ਜ਼ਿੰਦਗੀ ਵਿਚ ਬਿਨਾਂ ਕਾਰਨ ਦਖਲ ਦੇਣਾ ਸ਼ੁਰੂ ਕਰ ਦਿੱਤਾ। ਪਿਤਾ ਦਾ ਦੋਸ਼ ਹੈ ਕਿ ਸਵਾਤੀ ਦੇ ਪਿਤਾ ਰਾਮਪਾਲ, ਉਸ ਦੇ ਦੋ ਭਰਾ ਦੀਪਕ, ਵਰਿੰਦਰ ਅਤੇ ਉਨ੍ਹਾਂ ਦਾ ਸਬੰਧੀ ਵਕੀਲ (ਸਾਂਢੂ) ਲਗਾਤਾਰ ਕਰਨਦੀਪ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਲੱਗੇ। ਇਨ੍ਹਾਂ ਸਾਰਿਆਂ ਨੇ ਮਿਲ ਕੇ ਕਰਨਦੀਪ ’ਤੇ ਤਰ੍ਹਾਂ-ਤਰ੍ਹਾਂ ਦੇ ਦਬਾਅ ਬਣਾਏ ਅਤੇ ਅਤੇ ਉਸ ਨੂੰ ਆਏ ਦਿਨ ਪ੍ਰੇਸ਼ਾਨ ਕਰਨ ਲੱਗੇ ਜਿਸ ਕਾਰਨ ਉਹ ਗਹਿਰੇ ਮਾਨਸਿਕ ਤਣਾਅ ਵਿਚ ਰਹਿ ਲੱਗਾ ਸੀ।

ਪਿਤਾ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਕਰਨਦੀਪ ਇਸ ਜੁਲਮ ਤੋਂ ਬੁਰੀ ਤਰ੍ਹਾਂ ਟੁੱਟ ਚੁੱਕਾ ਸੀ। 12 ਜੁਲਾਈ ਨੂੰ ਉਹ ਘਰੋਂ ਨਿਕਲਿਆ ਅਤੇ ਸਹੁਰੇ ਵਾਲਿਆਂ ਦੀ ਇਸ ਮਾਨਸਿਕ ਟਾਰਚਰ ਤੋਂ ਤੰਗ ਆ ਕੇ ਉਸ ਨੇ ਗਿੱਲ ਨਹਿਰ ਵਿਚ ਕੁੱਦ ਕੇ ਖੁਦਕੁਸ਼ੀ ਕਰ ਲਈ। ਜਦੋਂ ਉਹ ਘਰ ਨਾ ਪਰਤਿਆ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ੁਰੂ ਕੀਤੀ। 13 ਜੁਲਾਈ ਨੂੰ ਸਵੇਰ ਪਰਿਵਾਰ ਨੂੰ ਲੁਧਿਆਣਾ ਦੇ ਸਰਕਾਰੀ ਹਸਪਤਾਲ ਤੋਂ ਸੂਚਨਾ ਮਿਲੀ ਕਿ ਉਨ੍ਹਾਂ ਦੇ ਬੇਟੇ ਦੀ ਲਾਸ਼ ਮੌਰਚਰੀ ਵਿਚ ਪਈ ਹੈ। ਲਾਸ਼ ਨੂੰ ਦੇਖਦੇ ਹੀ ਪਰਿਵਾਰ ਵਾਲਿਆਂ ਵਿਚ ਚੀਕ ਚਿਹਾੜਾ ਮਚ ਗਿਆ। ਹਸਪਤਾਲ ਪੁੱਜੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤੀ ਹੈ। ਥਾਣਾ ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਵਿਚ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਕਰਨਦੀਪ ਨੂੰ ਕਿਸ ਤਰ੍ਹਾਂ ਬਲੈਕਮੇਲ ਜਾਂ ਪ੍ਰੇਸ਼ਾਨ ਕੀਤਾ ਸੀ। ਪੁਲਸ ਨੇ ਜਲਦ ਹੀ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਦਿਵਾਇਆ ਹੈ।


author

Anmol Tagra

Content Editor

Related News