ਡਿਵਾਈਡਰ ਨਾਲ ਟਕਰਾ ਕੇ ਪੱਥਰਾਂ ''ਤੇ ਜਾ ਪਲਟੀ ਤੇਜ਼ ਰਫਤਾਰ ਕਾਰ

Thursday, Jul 16, 2026 - 04:47 PM (IST)

ਡਿਵਾਈਡਰ ਨਾਲ ਟਕਰਾ ਕੇ ਪੱਥਰਾਂ ''ਤੇ ਜਾ ਪਲਟੀ ਤੇਜ਼ ਰਫਤਾਰ ਕਾਰ

ਲੁਧਿਆਣਾ (ਤਰੁਣ)- ਸਮਰਾਲਾ ਚੌਕ ਤੋਂ ਜਾਲੰਧਰ ਬਾਈਪਾਸ ਵੱਲ ਜਾ ਰਹੀ ਇਕ ਤੇਜ਼ ਰਫ਼ਤਾਰ ਸਵਿਫ਼ਟ ਕਾਰ ਦੇ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਉਣ ਅਤੇ ਮਿੱਟੀ-ਪੱਥਰਾਂ ਦੇ ਢੇਰ ’ਤੇ ਪਲਟ ਜਾਣ ਕਾਰਨ 3 ਲੋਕ ਜ਼ਖ਼ਮੀ ਹੋ ਗਏ। ਇਹ ਹਾਦਸਾ ਬੁੱਧਵਾਰ ਸਵੇਰੇ ਵਾਪਰਿਆ, ਜਿਸ ਤੋਂ ਬਾਅਦ ਰਾਹਗੀਰਾਂ ਨੇ ਤੁਰੰਤ ਮਦਦ ਕਰਦਿਆਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਸੂਚਨਾ ਮਿਲਣ ’ਤੇ ਥਾਣਾ ਦਰੇਸੀ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
 
ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਤਰਸੇਮ ਸਿੰਘ ਨੇ ਦੱਸਿਆ ਕਿ ਇਹ ਕਾਰ ਹਰਿਆਣਾ ਤੋਂ ਗੁਰਦਾਸਪੁਰ ਵੱਲ ਜਾ ਰਹੀ ਸੀ, ਜਿਸ ਨੂੰ ਮਨਦੀਪ ਸਿੰਘ (34) ਚਲਾ ਰਿਹਾ ਸੀ। ਰਸਤੇ ਵਿਚ ਅਚਾਨਕ ਸਪੀਡ ਬ੍ਰੇਕਰ ਆਉਣ ਕਾਰਨ ਮਨਦੀਪ ਕਾਰ ਤੋਂ ਆਪਣਾ ਸੰਤੁਲਨ ਗੁਆ ਬੈਠਾ ਅਤੇ ਕਾਰ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਕਈ ਪਲਟੀਆਂ ਖਾਂਦੀ ਹੋਈ ਸੜਕ ਕਿਨਾਰੇ ਪਏ ਪੱਥਰਾਂ ਅਤੇ ਮਿੱਟੀ ਦੇ ਢੇਰ ’ਤੇ ਜਾ ਡਿੱਗੀ।

ਹਾਦਸੇ ਵਿਚ ਚਾਲਕ ਮਨਦੀਪ ਸਿੰਘ ਦੇ ਗੰਭੀਰ ਸੱਟਾਂ ਵੱਜੀਆਂ ਹਨ। ਹਸਪਤਾਲ ਵਲੋਂ ਮਿਲੀ ਇਤਲਾਹ ਤੋਂ ਬਾਅਦ ਪੁਲਸ ਮੌਕੇ ’ਤੇ ਪਹੁੰਚੀ ਪਰ ਪਰਿਵਾਰਕ ਮੈਂਬਰ ਗੰਭੀਰ ਜ਼ਖ਼ਮੀ ਮਨਦੀਪ ਸਿੰਘ ਨੂੰ ਇਲਾਜ ਲਈ ਗੁਰਦਾਸਪੁਰ ਲੈ ਗਏ। ਕਾਰ ਵਿਚ ਸਵਾਰ ਬਾਕੀ ਦੋ ਹੋਰ ਵਿਅਕਤੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਪੁਲਸ ਅਨੁਸਾਰ ਫਿਲਹਾਲ ਇਸ ਮਾਮਲੇ ਵਿਚ ਕੋਈ ਕਾਨੂੰਨੀ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ ਹੈ।


author

Anmol Tagra

Content Editor

Related News