ਵਿਆਹ ਕਰਵਾ ਕੇ ਨੌਜਵਾਨ ਨੂੰ ਕੈਨੇਡਾ ਲਿਜਾਣ ਦੇ ਵਿਖਾਏ ਸੁਫ਼ਨੇ, 38 ਲੱਖ ਡਕਾਰ ਗਿਆ ਟੱਬਰ

Tuesday, Dec 03, 2024 - 07:49 AM (IST)

ਬਠਿੰਡਾ (ਸੁਖਵਿੰਦਰ) : ਵਿਆਹ ਕਰਵਾ ਕੇ ਕੈਨੇਡਾ ਲਿਜਾਣ ਦਾ ਝਾਂਸਾ ਦੇ ਕੇ ਇਕ ਨੌਜਵਾਨ ਨਾਲ 38 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਦੇ ਦੋਸ਼ਾਂ ’ਚ ਥਾਣਾ ਸਿਵਲ ਲਾਈਨ ਪੁਲਸ ਨੇ ਪਤੀ-ਪਤਨੀ ਅਤੇ ਉਸ ਦੀ ਧੀ ਖਿਲਾਫ ਮਾਮਲਾ ਦਰਜ ਕੀਤਾ ਹੈ।

ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਗੁਰਜੀਤ ਸਿੰਘ ਵਾਸੀ ਬਠਿੰਡਾ ਨੇ ਦੱਸਿਆ ਕਿ ਉਸ ਨੇ ਆਪਣੇ ਲੜਕੇ ਸਿਮਰਜੀਤ ਸਿੰਘ ਨੂੰ ਕੈਨੇਡਾ ਭੇਜਣ ਲਈ ਨਛੱਤਰ ਸਿੰਘ, ਪਰਮਜੀਤ ਕੌਰ ਅਤੇ ਉਨ੍ਹਾਂ ਦੀ ਲੜਕੀ ਹਰਮਨਦੀਪ ਕੌਰ ਵਾਸੀ ਦਿਉਣ ਹਾਲ ਆਬਾਦ ਕੈਨੇਡਾ ਨਾਲ ਗੱਲਬਾਤ ਕੀਤੀ ਸੀ। ਮੁਲਜ਼ਮਾਂ ਨੇ ਉਸ ਦੇ ਲੜਕੇ ਨੂੰ ਕੈਨੇਡਾ ਲਿਜਾਣ ਦੇ ਬਦਲੇ ਉਸ ਤੋਂ 38,12,847 ਰੁਪਏ ਲੈ ਲਏ।

ਇਹ ਵੀ ਪੜ੍ਹੋ : ਖ਼ੂਨ ਦੀ ਇਕ ਬੂੰਦ ਨਾਲ ਕੈਂਸਰ ਦਾ ਲੱਗ ਜਾਵੇਗਾ ਪਤਾ, ਰਿਲਾਇੰਸ ਇੰਡਸਟਰੀਜ਼ ਨੇ ਕਰ 'ਤਾ ਕਮਾਲ

ਲੜਕੇ ਨਾਲ ਵਿਆਹ ਤੋਂ ਬਾਅਦ ਉਹ ਉਸ ਨੂੰ ਕੈਨੇਡਾ ਲੈ ਗਏ ਪਰ ਉਥੇ ਜਾ ਕੇ ਮੁਲਜ਼ਮਾਂ ਨੇ ਸ਼ਿਕਾਇਤ ਦਰਜ ਕਰਵਾਈ ਅਤੇ ਉਸ ਦੇ ਲੜਕੇ ਨੂੰ ਕੈਨੇਡਾ ਤੋਂ ਡਿਪੋਰਟ ਕਰਵਾ ਦਿੱਤਾ। ਅਜਿਹਾ ਕਰ ਕੇ ਪੂਰੇ ਪਰਿਵਾਰ ਨੇ ਮਿਲ ਕੇ ਉਸ ਨਾਲ ਧੋਖਾ ਕੀਤਾ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Sandeep Kumar

Content Editor

Related News