ਜ਼ਹਿਰੀਲੀ ਵਸਤੂ ਖਾਣ ਨਾਲ ਨੌਜਵਾਨ ਦੀ ਮੌਤ
Tuesday, Mar 13, 2018 - 06:36 AM (IST)

ਕਪੂਰਥਲਾ, (ਜ. ਬ.)- ਥਾਣਾ ਸਦਰ ਦੇ ਅਧੀਨ ਝੁੱਗੀਆਂ ਕਲਾਂ 'ਚ ਇਕ ਨੌਜਵਾਨ ਵੱਲੋਂ ਕਥਿਤ ਜ਼ਹਿਰੀਲੀ ਚੀਜ਼ ਖਾਣ ਉਪਰੰਤ ਹਾਲਤ ਵਿਗੜ ਜਾਣ ਨਾਲ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਿਵਲ ਹਸਪਤਾਲ 'ਚ ਲਿਆਂਦਾ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਵਿਜੇ ਪੁੱਤਰ ਮੋਹਨ ਲਾਲ ਨਿਵਾਸੀ ਪਿੰਡ ਝੁੱਗੀਆਂ ਕਲਾਂ ਕਪੂਰਥਲਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ ਸਮਾਗਮ 'ਚ ਭਾਗ ਲੈਣ ਲਈ ਗਏ ਸਨ ਤੇ ਵਿਜੇ ਘਰ 'ਚ ਇਕੱਲਾ ਸੀ ਉਸ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਕਰਨ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।