ਫੈਕਟਰੀ ਦੀ ਡਿੱਗੀ ’ਚ ਡਿੱਗਣ ਨਾਲ ਨੌਜਵਾਨ ਦੀ ਮੌਤ

Tuesday, Aug 28, 2018 - 05:49 AM (IST)

ਫੈਕਟਰੀ ਦੀ ਡਿੱਗੀ ’ਚ ਡਿੱਗਣ ਨਾਲ ਨੌਜਵਾਨ ਦੀ ਮੌਤ

ਬਠਿੰਡਾ, (ਸੁਖਵਿੰਦਰ)- ਫੈਕਟਰੀ ’ਚ ਕੰਮ ਕਰਦੇ ਸਮੇਂ ਪਾਣੀ ਵਾਲੀ ਡਿੱਗੀ ’ਚ ਡਿੱਗਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਗੋਬਿੰਦਪੁਰਾ ਨਹਿਰ ਨਜਦੀਕ ਕੋਲਡਰਿੰਕ ਦੀ ਫੈਕਟਰੀ ’ਚ ਕੰਮ ਕਰਦੇ ਸਮੇਂ ਫੱਟਾ ਟੁੱਟਣ ਕਾਰਨ ਇਕ ਨੌਜਵਾਨ ਅਚਾਨਕ ਪਾਣੀ ਦੀ ਡਿੱਗੀ ’ਚ ਡਿੱਗ ਗਿਆ। ਇਸ ਤੋਂ ਬਾਅਦ ਫੈਕਟਰੀ ’ਚ ਕੰਮ ਕਰਦੇ ਮੁਲਾਜ਼ਮਾਂ ਵੱਲੋਂ ਨੌਜਵਾਨ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਸੂਚਨਾ ਮਿਲਣ ’ਤੇ ਸਹਾਰਾ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਵਿੱਕੀ ਕੁਮਾਰ ਤੇ ਕੈਂਟ ਪੁਲਸ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਤੇ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ। 
ਮ੍ਰਿਤਕ ਦੀ ਸਨਾਖਤ ਅੰਮ੍ਰਿਤਪਾਲ ਸਿੰਘ (25) ਪੁੱਤਰ ਜੋਗਿੰਦਰ ਸਿੰਘ ਵਾਸੀ ਗੋਬਿੰਦਪੁਰਾ ਵਜੋਂ ਹੋਈ। ਮ੍ਰਿਤਕ ਪਿਛਲੇ ਕਈ ਸਾਲਾਂ ਤੋਂ ਫੈਕਟਰੀ ਵਿਚ ਕੰਮ ਕਰਦਾ ਸੀ।  ਥਾਣਾ ਕੈਂਟ ਮੁੱਖੀ ਨੇ ਦੱਸਿਆ ਕਿ ਪ੍ਰੀਵਾਰ ਮੈਂਬਰਾਂ ਦੇ ਬਿਆਨਾ ’ਤੇ ਫੈਕਟਰੀ ਮਾਲਕ ਵਿਕਾਸ ਸਿੰਗਲਾ ਖਿਲਾਫ਼ ਅਣਗਹਿਲੀ ਵਰਤਣ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News