ਟਰੈਕਟਰ ਤੋਂ ਡਿੱਗਣ ਨਾਲ ਨੌਜਵਾਨ ਦੀ ਮੌਤ

Monday, Feb 05, 2018 - 07:28 AM (IST)

ਟਰੈਕਟਰ ਤੋਂ ਡਿੱਗਣ ਨਾਲ ਨੌਜਵਾਨ ਦੀ ਮੌਤ

ਭਿੱਖੀਵਿੰਡ/ਖਾਲੜਾ,  (ਸੁਖਚੈਨ, ਅਮਨ)-  ਸ੍ਰੀ ਅੰਮ੍ਰਿਤਸਰ ਤੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਪਹੁਵਿੰਡ ਵਿਖੇ ਸੰਗਤ ਨਾਲ ਟਰੈਕਟਰ 'ਤੇ ਬੈਠੇ 16 ਸਾਲਾ ਨੌਜਵਾਨ ਦੀ ਟਰੈਕਟਰ ਤੋਂ ਡਿੱਗਣ ਨਾਲ ਟਾਇਰ ਹੇਠ ਆਉਣ ਨਾਲ ਮੌਤ ਹੋਣ ਦਾ ਸਮਾਚਾਰ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਲੜਕੇ ਦੇ ਪਿਤਾ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਟਰੈਕਟਰ-ਟਰਾਲੀ 'ਤੇ ਜਨਮ ਅਸਥਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਜਾ ਰਹੇ ਸੀ। ਇਸ ਦੌਰਾਨ ਜਦੋਂ ਉਹ ਭਿੱਖੀਵਿੰਡ ਨਜ਼ਦੀਕ ਪਹੁੰਚੇ ਤਾਂ ਟਰੈਕਟਰ 'ਤੇ ਬੈਠਾ ਮੇਰਾ ਲੜਕਾ ਪਵਨਦੀਪ ਸਿੰਘ ਅਚਾਨਕ ਟਰੈਕਟਰ ਤੋਂ ਡਿੱਗ ਕੇ ਟਾਇਰ ਹੇਠ ਆ ਗਿਆ, ਜਿਸ ਕਾਰਨ ਉਸਦੀ ਮੌਕੇ 'ਤੇ ਮੌਤ ਹੋ ਗਈ। ਮੌਕੇ 'ਤੇ ਪੁੱਜੇ ਐੱਸ. ਐੱਚ. ਓ. ਕਸ਼ਮੀਰ ਸਿੰਘ ਨੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ।


Related News