ਮੋਟਰਸਾਈਕਲ ਤੇ ਕੈਂਟਰ ਦੀ ਟੱਕਰ ''ਚ ਪਤੀ-ਪਤਨੀ ਸਮੇਤ ਬੱਚੇ ਦੀ ਮੌਤ
Tuesday, Jul 11, 2017 - 03:43 AM (IST)
ਗੁਰਦਾਸਪੁਰ/ਕਾਹਨੂੰਵਾਨ, (ਵਿਨੋਦ/ਸੁਨੀਲ)- ਕਸਬਾ ਕਾਹਨੂੰਵਾਨ ਨਜ਼ਦੀਕ ਪਿੰਡ ਸਠਿਆਲੀ ਗੁਰਦਾਸਪੁਰ-ਸ੍ਰੀ ਹਰਗੋਬਿੰਦਪੁਰ ਰੋਡ 'ਤੇ ਕੈਂਟਰ ਅਤੇ ਮੋਟਰਸਾਈਕਲ ਦੀ ਟੱਕਰ ਹੋ ਜਾਣ ਕਾਰਨ ਪਤੀ-ਪਤਨੀ ਅਤੇ 2 ਸਾਲ ਦੇ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ। ਜਾਣਕਾਰੀ ਮੁਤਾਬਕ ਮੋਟਰਸਾਈਕਲ 'ਤੇ ਸਵਾਰ ਰਮੇਸ਼ ਕੁਮਾਰ ਪੁੱਤਰ ਹੀਰਾ ਲਾਲ, ਉਸ ਦੀ ਪਤਨੀ ਸ਼ਿਵਾਨੀ ਅਤੇ ਕਰੀਬ 2 ਸਾਲ ਦਾ ਬੱਚਾ ਤਨਮੇ ਵਾਸੀ ਤਿੱਬੜ, ਜੋ ਜਲੰਧਰ ਤੋਂ ਵਾਪਸ ਆਪਣੇ ਘਰ ਤਿੱਬੜ ਜਾ ਰਹੇ ਸਨ ਕਿ ਸਾਹਮਣੇ ਗੁਰਦਾਸਪੁਰ ਤੋਂ ਆ ਰਹੇ ਕੈਂਟਰ ਨਾਲ ਟੱਕਰ ਹੋ ਜਾਣ ਕਾਰਨ ਤਿੰਨਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਕੈਂਟਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਮੌਕੇ 'ਤੇ ਕਾਹਨੂੰਵਾਨ ਪੁਲਸ ਨੇ ਵਾਰਿਸਾਂ ਨੂੰ ਫੋਨ 'ਤੇ ਸੰਪਰਕ ਕਰਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।
