40 ਲੱਖ ਲਾ ਕੈਨੇਡਾ ਭੇਜੀ ਨੂੰਹ ਨੇ ਸਭ ਕੁੱਝ ਭੁਲਾ ਕਰਤਾ ਵੱਡਾ ਕਾਰਾ, ਅਸਲੀਅਤ 'ਤੇ ਯਕੀਨ ਨਾ ਕਰ ਸਕੇ ਸਹੁਰੇ

Saturday, Oct 07, 2023 - 01:19 PM (IST)

40 ਲੱਖ ਲਾ ਕੈਨੇਡਾ ਭੇਜੀ ਨੂੰਹ ਨੇ ਸਭ ਕੁੱਝ ਭੁਲਾ ਕਰਤਾ ਵੱਡਾ ਕਾਰਾ, ਅਸਲੀਅਤ 'ਤੇ ਯਕੀਨ ਨਾ ਕਰ ਸਕੇ ਸਹੁਰੇ

ਖੰਨਾ (ਵਿਪਨ) : ਖੰਨਾ 'ਚ ਇਕ ਸਹੁਰੇ ਪਰਿਵਾਰ ਵੱਲੋਂ 40 ਲੱਖ ਰੁਪਿਆ ਲਾ ਕੇ ਆਪਣੀ ਨੂੰਹ ਨੂੰ ਕੈਨੇਡਾ ਭੇਜਿਆ ਗਿਆ ਪਰ ਬਾਅਦ 'ਚ ਨੂੰਹ ਨੂੰ ਅਜਿਹਾ ਵਿਦੇਸ਼ੀ ਰੰਗ ਚੜ੍ਹਿਆ ਕਿ ਉਹ ਆਪਣੇ ਪਤੀ ਨੂੰ ਹੀ ਭੁੱਲ ਗਈ ਅਤੇ ਉੱਥੇ ਇਕ ਐੱਨ. ਆਰ. ਆਈ. ਨਾਲ ਦੋਸਤੀ ਕਰ ਲਈ। ਇਸ ਮਾਮਲੇ 'ਚ ਖੰਨਾ ਦੇ ਮਲੌਦ ਥਾਣੇ 'ਚ ਕੈਨੇਡਾ ਬੈਠੀ ਨੂੰਹ ਗਗਨਦੀਪ ਕੌਰ, ਉਸ ਦੇ ਪਿਤਾ ਰਵਿੰਦਰ ਸਿੰਘ ਅਤੇ ਮਾਂ ਬਲਜਿੰਦਰ ਕੌਰ ਵਾਸੀ ਮਾਲੇਰਕੋਟਲਾ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਸੁਖਵਿੰਦਰ ਸਿੰਘ ਵਾਸੀ ਪਿੰਡ ਲਹਿਲ ਦੇ ਪੁੱਤਰ ਗੁਰਸਿਮਰਨ ਸਿੰਘ ਦਾ ਵਿਆਹ ਸਾਲ 2020 'ਚ ਰਵਿੰਦਰ ਸਿੰਘ ਵਾਸੀ ਮਾਲੇਰਕੋਟਲਾ ਦੀ ਧੀ ਗਗਨਦੀਪ ਕੌਰ ਨਾਲ ਹੋਇਆ ਸੀ।

ਇਹ ਵੀ ਪੜ੍ਹੋ : ਦੀਵਾਲੀ ਤੇ ਗੁਰਪੁਰਬ ਮੌਕੇ ਪਟਾਕੇ ਚਲਾਉਣ ਨੂੰ ਲੈ ਕੇ ਆਇਆ ਫ਼ੈਸਲਾ, ਪੜ੍ਹੋ ਡਿਟੇਲ Order

ਇਸ ਤੋਂ ਬਾਅਦ ਸਹੁਰੇ ਪਰਿਵਾਰ ਨੇ ਗਗਨਦੀਪ ਕੌਰ ਨੂੰ ਕੈਨੇਡਾ ਭੇਜਣ ਲਈ ਕਰੀਬ 40 ਲੱਖ ਰੁਪਏ ਖ਼ਰਚ ਕੀਤੇ। ਕੈਨੇਡਾ ਜਾਣ ਦੇ ਕੁੱਝ ਸਮੇਂ ਬਾਅਦ ਗਗਨਦੀਪ ਕੌਰ ਦਾ ਰਵੱਈਆ ਬਦਲ ਗਿਆ। ਇਕ ਸਮੈਸਟਰ ਪੂਰਾ ਹੋਣ ਤੋਂ ਬਾਅਦ ਜਦੋਂ ਸਹੁਰੇ ਪਰਿਵਾਰ ਵਾਲਿਆਂ ਨੇ ਗਗਨਦੀਪ ਕੌਰ ਨੂੰ ਕਿਹਾ ਕਿ ਉਹ ਗੁਰਸਿਮਰਨ ਸਿੰਘ ਨੂੰ ਸਪਾਊਸ ਵੀਜ਼ੇ 'ਤੇ ਬੁਲਾ ਲਵੇ ਤਾਂ ਉਹ ਟਾਲ-ਮਟੋਲ ਕਰਨ ਲੱਗੀ। ਫਿਰ ਪਰਿਵਾਰ ਨੂੰ ਪਤਾ ਲੱਗਾ ਕਿ ਵਿਦੇਸ਼ 'ਚ ਗਗਨਦੀਪ ਨੇ ਇਕ ਐੱਨ. ਆਰ. ਆਈ. ਨਾਲ ਸਬੰਧ ਬਣਾ ਲਏ ਹਨ।

ਇਹ ਵੀ ਪੜ੍ਹੋ : ਘਰੋਂ ਕੁੜੀ ਨੂੰ ਦਰਿਆ ਕੰਢੇ ਲਿਜਾ ਵਿਅਕਤੀ ਨੇ ਜੋ ਕਾਰਾ ਕੀਤਾ, ਧੀ ਦੇ ਮੂੰਹੋਂ ਸੁਣ ਮਾਂ ਦਾ ਬੈਠ ਗਿਆ ਦਿਲ

ਇਸ ਦੇ ਸਬੂਤ ਉਨ੍ਹਾਂ ਨੇ ਗਗਨਦੀਪ ਦੇ ਪਰਿਵਾਰ ਨੂੰ ਵੀ ਦਿਖਾਏ ਪਰ ਉਨ੍ਹਾਂ ਕੋਈ ਗੱਲ ਨਾ ਸੁਣੀ ਅਤੇ ਉਨ੍ਹਾਂ ਨੂੰ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ 29 ਅਕਤੂਬਰ, 2022 ਨੂੰ ਪੰਚਾਇਤਾ ਰਾਜ਼ੀਨਾਮਾ ਹੋ ਗਿਆ ਪਰ ਰਾਜ਼ੀਨਾਮੇ ਦੀਆਂ ਸ਼ਰਤਾਂ 'ਤੇ ਗਗਨਦੀਪ ਅਤੇ ਉਸ ਦਾ ਪਰਿਵਾਰ ਖ਼ਰਾ ਨਾ ਉਤਰਿਆ। ਇਸ ਤਰ੍ਹਾਂ ਗਗਨਦੀਪ ਅਤੇ ਉਸ ਦੇ ਪਰਿਵਾਰ ਨੇ ਉਕਤ ਪਰਿਵਾਰ ਨਾਲ ਕੁੱਲ 40 ਲੱਖ ਰੁਪਏ ਦੀ ਠੱਗੀ ਮਾਰ ਲਈ। ਫਿਲਹਾਲ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਸੁਰਜੀਤ ਸਿੰਘ ਨੇ ਕਿਹਾ ਕਿ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News