10 ਸਾਲਾ ਬਾਲੜੀ ਨਾਲ ਹਵਸ ਮਿਟਾਉਣ ਵਾਲਾ ਦਰਿੰਦਾ ਦੋਸ਼ੀ ਕਰਾਰ, ਅਦਾਲਤ ਨੇ ਦਿੱਤੀ ਮਿਸਾਲੀ ਸਜ਼ਾ
Friday, Dec 23, 2022 - 01:36 PM (IST)
ਮੋਗਾ (ਸੰਦੀਪ ਸ਼ਰਮਾ) : ਜ਼ਿਲ੍ਹਾ ਅਤੇ ਐਡੀਸ਼ਨਲ ਸੈਸ਼ਨ ਜੱਜ ਵਿਕਰਾਂਤ ਕੁਮਾਰ ਦੀ ਅਦਾਲਤ ਨੇ 9 ਮਹੀਨੇ ਪਹਿਲਾਂ ਥਾਣਾ ਬਾਘਾ ਪੁਰਾਣਾ ਪੁਲਸ ਵੱਲੋਂ ਨਾਬਾਲਗ ਬੱਚੀ ਨਾਲ ਜਬਰ-ਜ਼ਿਨਾਹ ਦੇ ਮਾਮਲੇ ਵਿਚ ਨਾਮਜ਼ਦ ਕੀਤੇ ਇਕ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤਾ ਹੈ। ਮਾਣਯੋਗ ਅਦਾਲਤ ਨੇ ਦੋਸ਼ੀ ਨੂੰ 20 ਸਾਲ ਦੀ ਕੈਦ ਅਤੇ 51 ਹਜ਼ਾਰ ਰੁਪਏ ਜ਼ੁਰਮਾਨਾਂ ਭਰਨ ਦਾ ਆਦੇਸ਼ ਦਿੱਤਾ ਹੈ। ਜਾਣਕਾਰੀ ਅਨੁਸਾਰ ਥਾਣਾ ਬਾਘਾ ਪੁਰਾਣਾ ਪੁਲਸ ਨੂੰ 17 ਮਾਰਚ 2022 ਨੂੰ ਦਿੱਤੀ ਗਈ ਸ਼ਿਕਾਇਤ ਵਿਚ ਪੀੜਤ ਬੱਚੀ ਦੀ ਮਾਂ ਵੱਲੋਂ ਬਿਆਨ ਦਿੱਤੇ ਗਏ ਸਨ ਕਿ ਉਸਦੀ ਬੇਟੀ ਜੋ ਕਿ ਲਗਭਗ 10 ਸਾਲ ਦੀ ਹੈ ਅਤੇ 5ਵੀਂ ਕਲਾਸ ਦੀ ਵਿਦਿਆਰਥਣ ਹੈ, ਨਾਲ ਉਨ੍ਹਾਂ ਦੇ ਗੁਆਂਢ ਵਿਚ ਹੀ ਰਹਿਣ ਵਾਲੇ ਦੂਰ ਦੇ ਰਿਸ਼ਤੇਦਾਰ ਵੱਲੋਂ ਪਹਿਲਾਂ ਤਾਂ ਉਸ ਨੂੰ ਵਰਗਲਾ ਕੇ ਆਪਣੇ ਘਰ ਲਿਜਾਇਆ ਗਿਆ ਅਤੇ ਬਾਅਦ ਵਿਚ ਉਸਦੇ ਨਾਲ ਅਸ਼ਲੀਲ ਹਰਕਤਾਂ ਕਰਨ ਸਮੇਤ ਜਬਰ-ਜ਼ਿਨਾਹ ਕੀਤਾ ਗਿਆ।
ਇਹ ਵੀ ਪੜ੍ਹੋ : ਨਾਬਾਲਗ ਕੁੜੀ ਨੇ ਵੱਡਾ ਜਿਗਰਾ ਕਰਕੇ ਖੋਲ੍ਹੀ ਸਕੇ ਭਰਾਵਾਂ ਦੀ ਪੋਲ, ਸਾਹਮਣੇ ਲਿਆਂਦੀ ਸ਼ਰਮਨਾਕ ਕਰਤੂਤ
ਬੱਚੀ ਦੇ ਪੇਟ ਵਿਚ ਤੇਜ਼ ਦਰਦ ਹੋਣ ਅਤੇ ਸ਼ੱਕ ਹੋਣ ’ਤੇ ਜਦ ਬੱਚੀ ਤੋਂ ਪੁੱਛਿਆ ਗਿਆ ਤਾਂ ਉਸਨੇ ਇਸ ਗੱਲ ਦਾ ਖੁਲਾਸਾ ਕੀਤਾ ਅਤੇ ਦੋਸ਼ੀ ਵੱਲੋਂ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਇਸ ਬਾਰੇ ਵਿਚ ਕਿਸੇ ਨੂੰ ਨਾ ਦੱਸਣ ਸਬੰਧੀ ਕਿਹਾ ਗਿਆ। ਪੁਲਸ ਵੱਲੋਂ 17 ਮਾਰਚ 2022 ਨੂੰ ਦੋਸ਼ੀ ਕਸ਼ਮੀਰ ਸਿੰਘ ਉਰਫ ਗੱਗੂ ਪੁੱਤਰ ਸੁਰਜੀਤ ਸਿੰਘ ਨਿਵਾਸੀ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਮਾਣਯੋਗ ਅਦਾਲਤ ਵੱਲੋਂ ਅੱਜ ਅੰਤਿਮ ਸੁਣਵਾਈ ਤੋਂ ਬਾਅਦ ਸਬੂਤਾਂ ਅਤੇ ਗਵਾਹਾਂ ਦੇ ਆਧਾਰ ’ਤੇ ਦੋਸ਼ੀ ਕਰਾਰ ਦਿੰਦੇ ਹੋਏ ਸਖ਼ਤ ਸਜ਼ਾ ਸੁਣਾਈ ਗਈ।
ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਮਾੜੀ ਖ਼ਬਰ ਨੇ ਇਕ ਹੋਰ ਪਰਿਵਾਰ ’ਚ ਪਵਾਏ ਕੀਰਣੇ, ਭਰੀ ਜਵਾਨੀ ’ਚ ਜਹਾਨੋਂ ਤੁਰ ਗਿਆ ਗੱਭਰੂ ਪੁੱਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।