ਛੱਤ ਉੱਤੋਂ ਡਿੱਗ ਕੇ ਬੱਚਾ ਜ਼ਖ਼ਮੀ
Wednesday, Feb 07, 2018 - 01:32 AM (IST)
ਹੁਸ਼ਿਆਰਪੁਰ, (ਅਮਰਿੰਦਰ)- ਫਗਵਾੜਾ ਰੋਡ ਦੇ ਨਾਲ ਲੱਗਦੇ ਮੁਹੱਲਾ ਭੀਮ ਨਗਰ 'ਚ ਅੱਜ ਸਵੇਰੇ ਕਰੀਬ 12 ਵਜੇ 5 ਸਾਲਾ ਬੱਚਾ ਅਮਨ ਪੁੱਤਰ ਅਮਰਜੀਤ ਆਪਣੇ ਘਰ ਦੀ ਛੱਤ 'ਤੇ ਖੇਡ ਰਿਹਾ ਸੀ ਕਿ ਅਚਾਨਕ ਸੰਤੁਲਨ ਵਿਗੜ ਜਾਣ ਕਰ ਕੇ ਉਹ ਹੇਠਾਂ ਡਿੱਗ ਗਿਆ। ਉਸ ਦੀਆਂ ਚੀਕਾਂ ਸੁਣ ਕੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ।
ਸਿਵਲ ਹਸਪਤਾਲ 'ਚ ਜ਼ਖ਼ਮੀ ਅਮਨ ਦੇ ਪਿਤਾ ਅਮਰਜੀਤ ਅਤੇ ਮਾਂ ਫੂਲ ਕੁਮਾਰੀ ਨੇ ਦੱਸਿਆ ਕਿ ਉਹ ਮੂਲ ਰੂਪ 'ਚ ਬਿਹਾਰ ਦੇ ਸਹਰਸਾ ਜ਼ਿਲੇ ਦੇ ਰਹਿਣ ਵਾਲੇ ਹਨ। ਅਮਨ ਭੀਮ ਨਗਰ ਦੇ ਹੀ ਇਕ ਸਕੂਲ ਵਿਚ ਪੜ੍ਹਦਾ ਹੈ। ਸਕੂਲ 'ਚ ਚੱਲ ਰਹੀਆਂ ਪ੍ਰੀਖਿਆਵਾਂ ਕਰ ਕੇ ਉਹ ਅੱਜ ਘਰ 'ਚ ਹੀ ਸੀ ਕਿ ਇਸ ਦੌਰਾਨ ਇਕੱਲਾ ਛੱਤ 'ਤੇ ਖੇਡਣ ਚਲਾ ਗਿਆ।
