'ਅਣਗਹਿਲੀ ਦੀ ਭੇਟ ਚੜ੍ਹ ਗਿਆ ਮਾਪਿਆਂ ਦਾ ਇਕਲੌਤਾ ਬੱਚਾ', ਤਰਨਜੋਤ ਦੀ ਮੌਤ 'ਤੇ ਭਾਵੁਕ ਹੋਏ ਹਰਸਿਮਰਤ ਬਾਦਲ
Sunday, Jan 25, 2026 - 04:20 PM (IST)
ਚੰਡੀਗੜ੍ਹ (ਵੈੱਬ ਡੈਸਕ): ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਕਾਰਨ ਜਾਨ ਗਵਾਉਣ ਵਾਲੇ 15 ਸਾਲਾ ਬੱਚੇ ਤਰਨਜੋਤ ਸਿੰਘ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਦਾ ਇਕੱਲੌਤਾ ਬੱਚਾ ਸਾਡੇ ਸਮਾਜ ਦੀ ਅਣਗਹਿਲੀ ਦੀ ਭੇਟ ਚੜ੍ਹ ਗਿਆ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਚਾਈਨਾ ਡੋਰ ਦੀ ਵਰਤੋਂ ਨਾ ਕਰੋ, ਤਾਂ ਜੋ ਆਏ ਦਿਨ ਮਾਵਾਂ ਦੇ ਪੁੱਤ ਤੇ ਬੇਜ਼ੁਬਾਨ ਪੰਛੀ ਇਸ ਦੀ ਭੇਟ ਨਾ ਚੜਨ। ਉਨ੍ਹਾਂ ਸਰਕਾਰ ਨੂੰ ਵੀ ਚਾਈਨਾ ਡੋਰ ਦੀ ਵਿਕਰੀ ਨੂੰ ਬੰਦ ਕਰਨ ਲਈ ਸਖ਼ਤੀ ਨਾਲ ਕੰਮ ਕਰਨ ਦੀ ਅਪੀਲ ਕੀਤੀ।
ਬੇਹੱਦ ਦੁੱਖਦਾਈ ਖ਼ਬਰ ❗
— Harsimrat Kaur Badal (@HarsimratBadal_) January 25, 2026
ਸਮਰਾਲਾ ਦੇ ਪਿੰਡ ਰੋਹਲੇ ਦੇ 15 ਸਾਲਾਂ ਬੱਚੇ ਤਰਨਜੋਤ ਸਿੰਘ ਦੀ ਚਾਇਨਾ ਡੋਰ ਦੇ ਲਪੇਟ ਵਿੱਚ ਆਉਣ ਕਾਰਨ ਹੋਈ ਮੌਤ ਦੀ ਖ਼ਬਰ ਸੁਣਕੇ ਬਹੁਤ ਦੁੱਖ ਹੋਇਆ। ਮਾਪਿਆਂ ਦਾ ਇਕੱਲੌਤਾ ਬੱਚਾ ਸਾਡੇ ਸਮਾਜ ਦੀ ਅਣਗਹਿਲੀ ਦੀ ਭੇਟ ਚੜ੍ਹ ਗਿਆ, ਮੈਂ ਮਾਪਿਆਂ ਨਾਲ ਇਸ ਔਖੀ ਘੜੀ 'ਚ ਦੁੱਖ ਸਾਂਝਾ ਕਰਦੀ ਹਾਂ।
ਮੈਂ ਪਹਿਲਾਂ ਵੀ ਅਪੀਲ ਕੀਤੀ… pic.twitter.com/djZ2wQjtQn
ਹਰਸਿਮਰਤ ਕੌਰ ਬਾਦਲ ਨੇ ਟਵੀਟ ਕੀਤਾ, "ਬੇਹੱਦ ਦੁੱਖਦਾਈ ਖ਼ਬਰ! ਸਮਰਾਲਾ ਦੇ ਪਿੰਡ ਰੋਹਲੇ ਦੇ 15 ਸਾਲਾਂ ਬੱਚੇ ਤਰਨਜੋਤ ਸਿੰਘ ਦੀ ਚਾਈਨਾ ਡੋਰ ਦੇ ਲਪੇਟ ਵਿਚ ਆਉਣ ਕਾਰਨ ਹੋਈ ਮੌਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ। ਮਾਪਿਆਂ ਦਾ ਇਕੱਲੌਤਾ ਬੱਚਾ ਸਾਡੇ ਸਮਾਜ ਦੀ ਅਣਗਹਿਲੀ ਦੀ ਭੇਟ ਚੜ੍ਹ ਗਿਆ, ਮੈਂ ਮਾਪਿਆਂ ਨਾਲ ਇਸ ਔਖੀ ਘੜੀ 'ਚ ਦੁੱਖ ਸਾਂਝਾ ਕਰਦੀ ਹਾਂ। ਮੈਂ ਪਹਿਲਾਂ ਵੀ ਅਪੀਲ ਕੀਤੀ ਸੀ ਤੇ ਫਿਰ ਬੇਨਤੀ ਕਰਦੀ ਹਾਂ ਕਿ ਚਾਇਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ, ਆਏ ਦਿਨ ਮਾਵਾਂ ਦੇ ਪੁੱਤ ਤੇ ਬੇਜ਼ੁਬਾਨ ਪੰਛੀ ਇਸਦੀ ਭੇਟ ਨਾ ਚੜਨ। ਸਰਕਾਰ ਨੂੰ ਵੀ ਚਾਹੀਦਾ ਹੈ ਚਾਇਨਾ ਡੋਰ ਦੀ ਵਿਕਰੀ ਨੂੰ ਬੰਦ ਕਰਨ ਲਈ ਸਖ਼ਤੀ ਨਾਲ ਕੰਮ ਕਰੇ।
