ਪੁੱਤ ਦੀ ਮੌਤ ਦੇ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਨਾ ਹੋਣ ਦੇ ਲਾਏ ਦੋਸ਼
Monday, Oct 30, 2017 - 11:00 AM (IST)
ਝਬਾਲ (ਲਾਲੂਘੁੰਮਣ, ਬਖਤਾਵਰ) - 8 ਜੁਲਾਈ ਨੂੰ ਪਿੰਡ ਝਬਾਲ ਕਲਾਂ ਵਾਸੀ ਮੈਂਬਰ ਪੰਚਾਇਤ ਰਛਪਾਲ ਸਿੰਘ ਦੇ ਭਰਾ ਅਤੇ ਮਜ਼ਦੂਰ ਆਗੂ ਹਰਦੇਵ ਸਿੰਘ ਦੇ ਲੜਕੇ ਰਣਜੀਤ ਸਿੰਘ ਉਰਫ ਟਿੱਡਾ ਦੀ ਹੋਈ ਮੌਤ ਦੇ ਮਾਮਲੇ 'ਚ ਪੀੜਤ ਪਰਿਵਾਰ ਨੇ ਪੁਲਸ 'ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਹੈ।
ਭਗਵਾਨ ਵਾਲਮੀਕਿ ਏਕਤਾ ਸੰਘਰਸ਼ ਦਲ ਪੰਜਾਬ ਦੇ ਉਪ ਚੇਅਰਮੈਨ ਮਾਈਕਲ ਝਬਾਲ ਅਤੇ ਸੂਬਾ ਪ੍ਰਧਾਨ ਰਣਜੀਤ ਸਿੰਘ ਝਬਾਲ ਦੀ ਹਾਜ਼ਰੀ 'ਚ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਹਰਦੇਵ ਸਿੰਘ, ਮਾਤਾ ਅਮਰਜੀਤ ਕੌਰ ਤੇ ਭਰਾ ਰਛਪਾਲ ਸਿੰਘ ਮੈਂਬਰ ਪੰਚਾਇਤ ਨੇ ਦੱਸਿਆ ਕਿ ਜੇਕਰ ਇਕ ਹਫਤੇ ਤੱਕ ਰਣਜੀਤ ਸਿੰਘ ਦੀ ਮੌਤ ਦੇ ਜ਼ਿੰਮੇਵਾਰ ਲੋਕਾਂ ਵਿਰੁੱਧ ਪੁਲਸ ਵੱਲੋਂ ਹੱਤਿਆ ਦਾ ਕੇਸ ਦਰਜ ਨਾ ਕੀਤਾ ਗਿਆ ਤਾਂ ਡੀ. ਐੱਸ. ਪੀ. ਤਰਨਤਾਰਨ ਦੇ ਦਫਤਰ ਦਾ ਘਿਰਾਓ ਕਰਦਿਆਂ ਅਣਮਿੱਥੇ ਸਮੇਂ ਲਈ ਧਰਨਾ ਲਾਉਣ ਲਈ ਉਹ ਮਜ਼ਬੂਰ ਹੋਣਗੇ । ਉਹ ਡੀ. ਐੱਸ. ਪੀ. ਸਮੇਤ ਥਾਣਾ ਮੁਖੀ ਸ਼ਹਿਰੀ ਅਤੇ ਤਫਤੀਸ਼ੀ ਅਧਿਕਾਰੀ ਵਿਰੁੱਧ ਕੋਰਟ 'ਚ ਇਸਤਗਾਸਾ ਵੀ ਦਾਇਰ ਕਰਨਗੇ। ਇਸ ਮੌਕੇ ਹਰਬੰਸ ਕੌਰ, ਬਲਬੀਰ ਕੌਰ, ਕਸ਼ਮੀਰ ਕੌਰ, ਹਰਜਿੰਦਰ ਕੌਰ ਆਦਿ ਹਾਜ਼ਰ ਸਨ।
