ਬਿਜਲੀ ਦਾ ਡਿੱਗਣ ਵਾਲਾ ਖੰਭਾ ਕਦੇ ਵੀ ਬਣ ਸਕਦੈ ਹਾਦਸੇ ਦਾ ਕਾਰਨ

Thursday, Feb 15, 2018 - 01:32 AM (IST)

ਬਿਜਲੀ ਦਾ ਡਿੱਗਣ ਵਾਲਾ ਖੰਭਾ ਕਦੇ ਵੀ ਬਣ ਸਕਦੈ ਹਾਦਸੇ ਦਾ ਕਾਰਨ

ਰਾਹੋਂ, (ਜ. ਬ.)- ਮੁਹੱਲਾ ਸਰਾਫ਼ਾ ਵਿਖੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸੱਚਖੰਡ ਸਾਹਿਬ ਦੇ ਨਜ਼ਦੀਕ ਸਰਕੂਲਰ ਰੋਡ 'ਤੇ ਲੱਗਾ ਬਿਜਲੀ ਦਾ ਇਕ ਖੰਭਾ ਟੇਢਾ ਹੋ ਕੇ ਡਿੱਗਣ ਕਿਨਾਰੇ ਹੈ।
ਇਸ ਦੇ ਡਿੱਗਣ ਨਾਲ ਹੋਣ ਵਾਲੇ ਸੰਭਾਵਿਤ ਖਤਰੇ ਬਾਰੇ ਜਾਣਕਾਰੀ ਦਿੰਦਿਆਂ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਇਸ ਦੇ ਆਲੇ-ਦੁਆਲੇ ਵੱਸਦੇ ਪਰਿਵਾਰਾਂ ਤੋਂ ਇਲਾਵਾ ਇਥੋਂ ਲੰਘਣ ਵਾਲੇ ਰਾਹਗੀਰਾਂ ਦਾ ਵੀ ਜਾਨੀ-ਮਾਲੀ ਨੁਕਸਾਨ ਹੋ ਸਕਦਾ ਹੈ। ਮੁਹੱਲਾ ਵਾਸੀਆਂ ਵੱਲੋਂ ਐੱਸ. ਡੀ. ਓ. ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਉਪਮੰਡਲ ਰਾਹੋਂ ਨੂੰ ਇਸ ਸਬੰਧੀ ਪਹਿਲਾਂ ਵੀ ਲਿਖਤੀ ਬੇਨਤੀ ਕੀਤੀ ਜਾ ਚੁੱਕੀ ਹੈ ਪਰ ਇਹ ਸਮੱਸਿਆ ਹੱਲ ਨਹੀਂ ਹੋਈ ਅਤੇ ਖਤਰਾ ਜਿਉਂ ਦਾ ਤਿਉਂ ਬਰਕਰਾਰ ਹੈ। ਕੌਂਸਲਰ ਬਲਦੇਵ ਭਾਰਤੀ ਤੋਂ ਇਲਾਵਾ ਮੁਹੱਲਾ ਨਿਵਾਸੀਆਂ ਰਾਜ ਕੁਮਾਰ, ਹਰਸ਼ਦੀਪ, ਸਾਈਂ ਸਤਪਾਲ, ਗੁਰਪ੍ਰੀਤ ਅਟਵਾਲ, ਨਰਿੰਦਰ, ਆਤਮਾ ਰਾਮ, ਸ਼ਿਵ ਲਾਲ, ਅਮਨ ਪ੍ਰਵੇਸ਼, ਕਾਮਰੇਡ ਗਰੀਬ ਦਾਸ ਤੇ ਗੁਰਮੀਤ ਸਰੋਆ ਨੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਕਿਸੇ ਤਰ੍ਹਾਂ ਦੇ ਵੀ ਜਾਨੀ-ਮਾਲੀ ਨੁਕਸਾਨ ਨੂੰ ਰੋਕਣ ਲਈ ਇਸ ਖੰਭੇ ਨੂੰ ਤੁਰੰਤ ਸਿੱਧਾ ਕਰਵਾਇਆ ਜਾਵੇ ।


Related News