ਪੰਜਾਬ ''ਚ 9 ਘੰਟਿਆਂ ਦਾ POWER CUT! ਇਨ੍ਹਾਂ ਇਲਾਕਿਆਂ ''ਚ ਬੰਦ ਰਹੇਗੀ ਬਿਜਲੀ
Wednesday, Mar 25, 2026 - 07:37 PM (IST)
ਜਲੰਧਰ (ਵੈੱਬ ਡੈਸਕ): ਪੰਜਾਬ ਦੇ ਕੁਝ ਇਲਾਕਿਆਂ ਵਿਚ ਸ਼ੁੱਕਰਵਾਰ ਨੂੰ ਜ਼ਰੂਰੀ ਸਪਲਾਈ ਦੇ ਮੱਦੇਨਜ਼ਰ ਬਿਜਲੀ ਦਾ ਕੱਟ ਲੱਗਣ ਜਾ ਰਿਹਾ ਹੈ। ਇਸ ਦੌਰਾਨ ਕੁਝ ਇਲਾਕਿਆਂ ਵਿਚ 9 ਘੰਟਿਆਂ ਤਕ ਬਿਜਲੀ ਸਪਲਾਈ ਪ੍ਰਭਾਵਿਤ ਰਹਿ ਸਕਦੀ ਹੈ। ਇਸ ਸਬੰਧੀ ਪਾਵਰਕਾਮ ਵੱਲੋਂ ਲੋਕਾਂ ਨੂੰ ਅਗਾਊਂ ਸੂਚਨਾ ਵੀ ਦੇ ਦਿੱਤੀ ਗਈ ਹੈ।
ਮਾਨਸਾ (ਮਨਜੀਤ ਕੌਰ)- 66 KV ਗਰਿੱਡ ਦਲੇਲ ਸਿੰਘ ਵਾਲਾ ਤੋਂ ਚਲਦੇ 11 ਕੇਵੀ ਕੋਟ ਲੱਲੂ, UPS ਅਤੇ ਚਕੇਰੀਆਂ ਏਪੀ ਫੀਡਰ ਦੀ ਸਪਲਾਈ 27 ਮਾਰਚ ਨੂੰ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਨਵਾਂ ਪਾਵਰ ਟ੍ਰਾਂਸਫਾਰਮਰ ਰੱਖੇ ਜਾਣ ਸੰਬੰਧੀ ਕੰਮ ਚੱਲਣ ਕਾਰਨ ਬੰਦ ਰਹੇਗੀ ਜਿਸ ਨਾਲ ਇਸ ਸਬ ਡਵੀਜ਼ਨ ਅਧੀਨ ਪੈਂਦੇ ਪਿੰਡ ਚਕੇਰੀਆਂ ਦੀ ਵੀ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਐੱਸ.ਡੀ.ਓ. ਸ਼ਹਿਰੀ ਸਬ ਡਵੀਜ਼ਨ ਮਾਨਸਾ ਇੰਜੀਨੀਅਰ ਵੀਰਦਵਿੰਦਰ ਸਿੰਘ ਬਰਾੜ ਅਤੇ ਇੰਜੀਨੀਅਰ ਬਲਜਿੰਦਰ ਸਿੰਘ ਜੇ.ਈ. ਨੇ ਦਿੱਤੀ।
ਨਵਾਂਸ਼ਹਿਰ (ਤ੍ਰਿਪਾਠੀ)- ਸਹਾਇਕ ਕਾਰਜਕਾਰੀ ਇੰਜੀਨੀਅਰ ਦਿਹਾਤੀ ਉਪ ਮੰਡਲ ਨਵਾਂਸ਼ਹਿਰ ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ 66 ਕੇ.ਵੀ. ਸਬ ਸਟੇਸ਼ਨ ਭੀਣ ਤੋਂ ਚੱਲਦੇ 11 ਕੇ.ਵੀ ਫੀਡਰ ਗੁਜਰਪੁਰ ਯੂ.ਪੀ.ਐੱਸ. ’ਤੇ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਰੱਖ-ਰਖਾਅ ਲਈ 27 ਮਾਰਚ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਜਿਸ ਕਾਰਨ ਇਸ ਫੀਡਰ ਅਧੀਨ ਪੈਂਦੇ ਪਿੰਡ ਮਹਾਲੋ, ਗੁੱਜਰਪੁਰ, ਅਲੀਪੁਰ, ਗੋਲੇਵਾਲ, ਅਲਾਚੌਰ, ਮਹਿੰਦੀਪੁਰ ਪ੍ਰਭਾਵਿਤ ਹੋਣਗੇ।
ਸ਼ੇਰਪੁਰ (ਸਿੰਗਲਾ)- ਪਾਵਰਕਾਮ ਸ਼ੇਰਪੁਰ ਦੇ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 27 ਮਾਰਚ ਨੂੰ 66 ਕੇ. ਵੀ. ਗਰਿੱਡ ਖੇੜੀ ਵਿਖੇ ਜ਼ਰੂਰੀ ਮੁਰੰਮਤ ਲਈ 11 ਕੇ. ਵੀ. ਬਾਜਵਾ ਯੂ.ਪੀ. ਐੱਸ. ਫੀਡਰ ਅਤੇ 11 ਕੇ. ਵੀ. ਖੇੜੀ ਕੈਟਾਗਿਰੀ-1 ਫੀਡਰ ਦੀ ਸਪਲਾਈ ਸਵੇਰੇ 9:30 ਤੋਂ ਸ਼ਾਮ 5:00 ਵਜੇ ਤੱਕ ਬੰਦ ਰਹੇਗੀ, ਜਿਸ ਨਾਲ ਖੇੜੀ ਕਲਾਂ, ਖੇੜੀ ਖੁਰਦ ਅਤੇ ਈਨਾ ਬਾਜਵਾ ਦੀ 24 ਘੰਟੇ ਵਾਲੀ ਸਪਲਾਈ ਬੰਦ ਰਹੇਗੀ ਅਤੇ ਨਾਲ ਹੀ 66 ਕੇ. ਵੀ. ਗਰਿੱਡ ਖੇੜੀ ਤੋਂ ਚਲਦੀ ਸਾਰੀ ਖੇਤਾਂ ਵਾਲੀ ਸਪਲਾਈ ਵੀ ਬੰਦ ਰਹੇਗੀ।
