ਮਾਮਲਾ ਕਿਸਾਨਾਂ ਤੇ ਪੁਲਸ ਵਿਚਾਲੇ ਹੋਈ ਝੜਪ ਦਾ, 41 ਵਿਅਕਤੀਆਂ ਖਿਲਾਫ ਮਾਮਲਾ ਦਰਜ

09/21/2017 11:14:42 AM

ਲੌਂਗੋਵਾਲ (ਵਸ਼ਿਸ਼ਟ)-ਕੱਲ ਇਥੇ ਕਿਸਾਨਾਂ ਅਤੇ ਪੁਲਸ ਵਿਚਾਲੇ ਹੋਈ ਝੜਪ ਦੇ ਮੱਦੇਨਜ਼ਰ ਲੌਂਗੋਵਾਲ ਪੁਲਸ ਵੱਲੋਂ 41 ਕਿਸਾਨਾਂ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਘਟਨਾ ਵਿਚ ਲੌਂਗੋਵਾਲ ਥਾਣੇ ਦੇ ਮੁਖੀ ਵਿਜੇ ਕੁਮਾਰ, ਮੁਨਸ਼ੀ ਹਰਦੇਵ ਸਿੰਘ, ਕਿਸਾਨ ਮਨਪ੍ਰੀਤ ਸਿੰਘ ਮਨੀ ਸਮੇਤ ਕਈ ਵਿਅਕਤੀ ਜ਼ਖਮੀ ਹੋ ਗਏ ਸਨ। ਦਰਜ ਰਿਪੋਰਟ ਮੁਤਾਬਕ ਜਦੋਂ ਪੁਲਸ ਪਾਰਟੀ ਗਸ਼ਤ ਦੇ ਸੰਬੰਧ 'ਚ ਵਡਿਆਨੀ ਪੱਤੀ ਵਾਲੀ ਗਲੀ ਵਿਚ ਪੁੱਜੀ ਤਾਂ ਇਨ੍ਹਾਂ ਵਿਅਕਤੀਆਂ/ਔਰਤਾਂ ਦੇ ਹੱਥਾਂ ਵਿਚ ਲਾਠੀਆਂ ਅਤੇ ਇੱਟਾਂ ਰੋੜੇ ਸਨ। ਲਾਠੀਆਂ ਅਤੇ ਇੱਟਾਂ-ਰੋੜਿਆਂ ਨਾਲ ਮਾਰ ਦੇਣ ਦੀ ਨੀਅਤ ਨਾਲ ਪੁਲਸ ਪਾਰਟੀ 'ਤੇ ਹਮਲਾ ਕੀਤਾ। 
ਇਨ੍ਹਾਂ ਨੇ ਇੰਸਪੈਕਟਰ ਵਿਜੇ ਕੁਮਾਰ ਅਤੇ ਸਾਥੀ ਕਰਮਚਾਰੀਆਂ ਦੀ ਸਰਕਾਰੀ ਡਿਊਟੀ 'ਚ ਵਿਘਨ ਪਾਇਆ। ਪੁਲਸ ਨੇ ਧਾਰਾ 307, 353, 332, 186, 148, 149, 506 ਆਈ. ਪੀ. ਸੀ. ਅਧੀਨ 21 ਮਾਲੂਮ ਅਤੇ 20 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ ਜਿਨ੍ਹਾਂ 'ਚ ਅਮਰ ਸਿੰਘ ਪੁੱਤਰ ਮਹਿੰਦਰ ਸਿੰਘ, ਭਾਰਤੀ ਨੰਬਰਦਾਰ ਪੁੱਤਰ ਬੁੱਧ ਸਿੰਘ, ਗੁਰਮੇਲ ਸਿੰਘ ਪੁੱਤਰ ਗੁਰਦਿਆਲ ਸਿੰਘ, ਨਰਿੰਦਰ ਸਿੰਘ ਪੁੱਤਰ ਅਮਰ ਸਿੰਘ, ਕਰਮਜੀਤ ਕੌਰ ਪਤਨੀ ਗੁਰਮੇਲ ਸਿੰਘ, ਯਾਦਵਿੰਦਰ ਕੌਰ ਪਤਨੀ ਜਸਵਿੰਦਰ ਸਿੰਘ, ਹਰਦੇਵ ਸਿੰਘ ਪੁੱਤਰ ਬਿੱਕਰ ਸਿੰਘ, ਰਣਜੀਤ ਸਿੰਘ ਪੁੱਤਰ ਗੋਬਿੰਦਰ ਸਿੰਘ, ਹਰਜੀਤ ਸਿੰਘ ਪੁੱਤਰ ਮੱਘਰ ਸਿੰਘ, ਮਨੀ ਪੁੱਤਰ ਨੈਬ ਸਿੰਘ, ਗੱਗੀ ਪੁੱਤਰ ਬੰਤ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਦੇਵ ਸਿੰਘ, ਰਣਜੀਤ ਸਿੰਘ ਪੁੱਤਰ ਬਲਦੇਵ ਸਿੰਘ, ਹੈਪੀ ਪੁੱਤਰ ਅਜੈਬ ਸਿੰਘ, ਸਤਪਾਲ ਸੱਤਾ ਪੁੱਤਰ ਫਕੀਰ ਚੰਦ, ਮਨੀ ਪੁੱਤਰ ਗੁਰਮੇਲ ਸਿੰਘ, ਭੋਲਾ ਸਿੰਘ ਪੁੱਤਰ ਹਜ਼ੂਰਾ ਸਿੰਘ, ਰੂਪ ਸਿੰਘ ਪੁੱਤਰ ਮੇਜਰ ਸਿੰਘ, ਹੁਸਨਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ, ਸੋਮਾ, ਕੁਲਦੀਪ ਸਿੰਘ, ਗੁਰਦੀਪ ਕੌਰ ਪਤਨੀ ਕੁਲਦੀਪ ਸਿੰਘ ਤੋਂ ਇਲਾਵਾ 15-20 ਅਣਪਛਾਤੇ ਵਿਅਕਤੀਆਂ ਦੇ ਨਾਂ ਸ਼ਾਮਲ ਹਨ।


Related News