ਗਾਲੀ-ਗਲੋਚ ਤੇ ਸੱਟਾਂ ਮਾਰਨ ''ਤੇ 3 ਖਿਲਾਫ ਮਾਮਲਾ ਦਰਜ

Tuesday, Jun 20, 2017 - 07:55 AM (IST)

ਤਰਨਤਾਰਨ,   (ਰਾਜੂ)- ਥਾਣਾ ਸਦਰ ਦੀ ਪੁਲਸ ਨੇ ਗਾਲੀ-ਗਲੋਚ ਤੇ ਸੱਟਾਂ ਮਾਰਨ ਦੇ ਦੋਸ਼ 'ਚ 3 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਕਰਮਜੀਤ ਕੌਰ ਪਤਨੀ ਅੰਗਰੇਜ਼ ਸਿੰਘ ਵਾਸੀ ਭੂਰੇ ਗਿੱਲ ਨੇ ਦੱਸਿਆ ਕਿ ਉਹ ਇਕ ਦਿਨ ਆਪਣੇ ਘਰ ਦੇ ਪਿੱਛੇ ਲਾਈਆਂ ਹੋਈਆਂ ਪਾਥੀਆਂ ਲੈਣ ਗਈ ਤਾਂ ਉਸ ਦੇ ਮਕਾਨ ਦੇ ਪਿਛਵਾੜੇ ਰਹਿੰਦੇ ਸੇਵਾ ਸਿੰਘ ਪੁੱਤਰ ਨੱਥਾ ਸਿੰਘ, ਅਜੀਤ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਭੂਰੇ ਗਿੱਲ, ਗੁਰਪ੍ਰੀਤ ਕੌਰ ਪਤਨੀ ਅਜੀਤ ਸਿੰਘ ਵਾਸੀ ਭੂਰੇ ਗਿੱਲ ਉਸ ਨੂੰ ਵੇਖ ਕੇ ਗਾਲੀ-ਗਲੋਚ ਕਰਨ ਲੱਗ ਪਏ ਅਤੇ ਉਸ ਨੂੰ ਸੱਟਾਂ ਵੀ ਮਾਰੀਆਂ। ਤਫਤੀਸ਼ੀ ਅਫ਼ਸਰ ਏ. ਐੱਸ. ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨ 'ਤੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News