ਨਾਮਵਰ ਸਕੂਲ ’ਚ ਪੜ੍ਹਦੇ ਲੜਕਿਆਂ ਦੀ ਗੁੰਡਾਗਰਦੀ, ਕਾਰੋਬਾਰੀ ਦੇ ਪੁੱਤਰ ਨੂੰ ਬੁਰੀ ਤਰ੍ਹਾਂ ਕੁੱਟਿਆ, ਕਰ ਲਿਆ ਕਿਡਨੈਪ

Wednesday, May 29, 2024 - 06:05 AM (IST)

ਨਾਮਵਰ ਸਕੂਲ ’ਚ ਪੜ੍ਹਦੇ ਲੜਕਿਆਂ ਦੀ ਗੁੰਡਾਗਰਦੀ, ਕਾਰੋਬਾਰੀ ਦੇ ਪੁੱਤਰ ਨੂੰ ਬੁਰੀ ਤਰ੍ਹਾਂ ਕੁੱਟਿਆ, ਕਰ ਲਿਆ ਕਿਡਨੈਪ

ਜਲੰਧਰ (ਮ੍ਰਿਦੁਲ)– ਮਾਡਲ ਟਾਊਨ ਸਥਿਤ ਨੀਓ ਫਿਟਨੈੱਸ ਜਿਮ ਦੇ ਬਾਹਰ ਸੋਮਵਾਰ ਸ਼ਾਮ ਸ਼ਹਿਰ ਦੇ ਇਕ ਨਾਮਵਰ ਸਕੂਲ ’ਚ ਪੜ੍ਹਦੇ ਲੜਕਿਆਂ ਵਿਚਕਾਰ ਹੋਏ ਲੜਾਈ-ਝਗੜੇ ਦੇ ਮਾਮਲੇ ’ਚ ਥਾਣਾ ਨੰ. 6 ਦੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਇਸ ਮਾਮਲੇ ’ਚ ਬਿਜ਼ਨੈੱਸਮੈਨ ਵਿਕਾਸ ਚੋਪੜਾ ਦੇ ਪੁੱਤਰ ਦੇ ਬਿਆਨਾਂ ’ਤੇ ਉਸ ਦੀ ਕਲਾਸ ’ਚ ਪੜ੍ਹਦੇ ਉਸ ਦੇ ਸਾਥੀਆਂ ਖ਼ਿਲਾਫ਼ ਕਿਡਨੈਪਿੰਗ ਦੀ ਧਾਰਾ ਸਮੇਤ ਜਾਨੋਂ ਮਾਰਨ ਦੀ ਧਮਕੀ ਦੇਣ ਤੋਂ ਇਲਾਵਾ ਹੋਰਨਾਂ ਧਾਰਾਵਾਂ ਤਹਿਤ ਕਈ ਨੌਜਵਾਨਾਂ ਨੂੰ ਨਾਮਜ਼ਦ ਕੀਤਾ ਹੈ, ਜੋ ਕਿ ਸ਼ਹਿਰ ਦੀ ਕਾਫ਼ੀ ਹਾਈ ਪ੍ਰੋਫਾਈਲ ਲਾਬੀ ਨਾਲ ਸਬੰਧ ਰੱਖਦੇ ਹਨ। ਦੱਸਿਆ ਜਾ ਿਰਹਾ ਹੈ ਕਿ ਨਾਮਜ਼ਦ ਮੁਲਜ਼ਮਾਂ ’ਚ ਸਾਬਕਾ ਕੌਂਸਲਰ ਦਾ ਰਿਸ਼ਤੇਦਾਰ ਵੀ ਸ਼ਾਮਲ ਹੈ।

ਐੱਫ. ਆਈ. ਆਰ. ਨੰ. 99 ਮੁਤਾਬਕ ਮਾਡਲ ਟਾਊਨ ਦੇ ਮਕਾਨ ਨੰ. 296 ਆਰ. ਦੇ ਰਹਿਣ ਵਾਲੇ ਸ਼ਹਿਰ ਦੇ ਕਾਰੋਬਾਰੀ ਵਿਕਾਸ ਚੋਪੜਾ ਦੇ ਪੁੱਤਰ ਨੇ ਪੁਲਸ ਨੂੰ ਿਦੱਤੇ ਬਿਆਨਾਂ ’ਚ ਕਿਹਾ ਕਿ ਉਹ ਰੋਜ਼ਾਨਾ ਨਿਓ ਫਿਟਨੈੱਸ ਜਿਮ ’ਚ ਆਉਂਦਾ ਹੈ। ਸੋਮਵਾਰ ਸ਼ਾਮ 7 ਵਜੇ ਦੇ ਕਰੀਬ ਉਹ ਜਿਮ ’ਚ ਆਇਆ ਸੀ। ਜਿਮ ਤੋਂ ਘਰ ਜਾਣ ਲਈ ਉਹ ਪੈਦਲ ਚੱਲਣ ਲੱਗਾ ਤਾਂ ਕੁਝ ਦੂਰੀ ’ਤੇ ਉਸੇ ਦੀ ਕਲਾਸ ’ਚ ਪੜ੍ਹਦੇ ਦਕਸ਼ ਖੰਨਾ, ਭਵਿਸ਼ ਮਰਵਾਹਾ, ਅੰਗਦ ਚੱਢਾ, ਤਨਿਸ਼ ਕਸ਼ਯਪ, ਰੋਹਨਿਸ਼, ਵੰਸ਼ ਬੱਤਰਾ, ਪ੍ਰਣਯ ਅਰੋੜਾ, ਕਬੀਰ ਤ੍ਰੇਹਣ, ਜਿਨ੍ਹਾਂ ਨਾਲ 10-12 ਹੋਰ ਨੌਜਵਾਨ ਵੀ ਸਨ, ਨੇ ਉਸ ’ਤੇ ਹਮਲਾ ਕਰ ਦਿੱਤਾ। ਇਕ ਨੌਜਵਾਨ ਨੇ ਦਾਤਰ ਦਾ ਵਾਰ ਕਾਰੋਬਾਰੀ ਦੇ ਪੁੱਤਰ ਦੇ ਸਿਰ ’ਤੇ ਕੀਤਾ।

ਇਸ ਦੌਰਾਨ ਇਕ ਹੋਰ ਨੌਜਵਾਨ ਨੇ ਲੋਹੇ ਦੀ ਰਾਡ ਨਾਲ ਉਸ ਦੀ ਪਿੱਠ ’ਤੇ ਵਾਰ ਕੀਤਾ। ਇਕ ਨੌਜਵਾਨ ਨੇ ਉਸ ਦੀ ਗਰਦਨ ’ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ। ਖਿੱਚੋਤਾਣ ’ਚ ਇਕ ਨੌਜਵਾਨ ਨੇ ਦਾਤਰ ਤੇ ਬੇਸਬੈਟ ਨਾਲ ਵਾਰ ਕੀਤਾ, ਜੋ ਕਿ ਪੀੜਤ ਦੀ ਬਾਂਹ ਦੇ ਉਪਰਲੇ ਹਿੱਸੇ ’ਤੇ ਲੱਗਾ। ਕੁੱਟਮਾਰ ਦੌਰਾਨ ਸਾਰਿਆਂ ਨੇ ਮਿਲ ਕੇ ਉਸ ਦੇ ਦੋਵੇਂ ਹੱਥ ਇਕ ਕੱਪੜੇ ਨਾਲ ਬੰਨ੍ਹ ਦਿੱਤੇ ਤੇ ਭਵਿਸ਼ ਮਰਵਾਹਾ ਨੇ ਕਾਲੇ ਰੰਗ ਦੀ ਇਕ ਸਵਿਫਟ ਕਾਰ ’ਚ ਉਸ ਨੂੰ ਧੱਕ ਦਿੱਤਾ। ਉਸ ਨਾਲ ਇਕ ਕਾਲੀ ਵਰਨਾ ਕਾਰ ਤੇ ਇਕ ਫਾਰਚਿਊਨਰ ਲੈ ਕੇ ਉਹ ਚੱਲ ਪਏ। ਰਸਤੇ ’ਚ ਭਵਿਸ਼ ਮਰਵਾਹਾ ਨੇ ਕਿਸੇ ਨੂੰ ਵੀਡੀਓ ਕਾਲ ਕਰਕੇ ਕਿਹਾ ਕਿ ਅੱਜ ਇਸ ਨੂੰ ਜਾਨੋਂ ਮਾਰ ਦੇਣਾ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ਪਾਰਾ 49 ਡਿਗਰੀ ਪਾਰ, ਗਰਮੀ ਨੇ ਤੋੜੇ ਕਈ ਸਾਲਾਂ ਦੇ ਰਿਕਾਰਡ, 3 ਦਿਨ ਰੈੱਡ, ਆਰੇਂਜ ਤੇ ਯੈਲੋ ਅਲਰਟ

ਤਨਿਸ਼ ਕਸ਼ਯਪ ਨੇ ਪਿੱਛੇ ਬੈਠਿਆਂ ਆਪਣੀ ਕਾਰ ’ਚੋਂ ਫੋਨ ਕਰਕੇ ਕਿਹਾ ਕਿ ਰੋਨਿਸ਼ ਸ਼ਰਮਾ ਹੋਰ ਹਥਿਆਰ ਲਿਆਓ, ਅੱਜ ਇਸ ਨੂੰ ਮਾਰ ਦੇਣਾ ਹੈ। ਇਸ ਦੌਰਾਨ ਉਨ੍ਹਾਂ ਨਾਲ ਆਏ ਹੋਰ ਨੌਜਵਾਨਾਂ ਨੇ ਕਾਰ ’ਚ ਬੈਠ ਕੇ ਉਸ ਨੂੰ ਬਹੁਤ ਕੁੱਟਿਆ। ਪੀੜਤ ਨੌਜਵਾਨ ਨੇ ਕਿਹਾ ਕਿ ਉਸ ਨੇ ਸਭ ਕੋਲੋਂ ਪੁੱਛਿਆ ਵੀ ਕਿ ਉਸ ਨੂੰ ਕਿਥੇ ਲਿਜਾ ਰਹੇ ਹੋ ਪਰ ਉਨ੍ਹਾਂ ਕੁਝ ਨਹੀਂ ਕਿਹਾ ਤੇ ਉਸ ਨੂੰ ਪਤਾ ਵੀ ਨਹੀਂ ਲੱਗਾ ਕਿਉਂਕਿ ਕਾਰ ਦੇ ਸਾਰੇ ਸ਼ੀਸ਼ੇ ਕਾਲੇ ਸਨ।

ਉਨ੍ਹਾਂ ਉਸ ਦਾ ਮੋਬਾਇਲ ਖੋਹ ਕੇ ਉਸ ਦੀ ਟੀ-ਸ਼ਰਟ ’ਚ ਪਾ ਿਦੱਤਾ ਤੇ ਧਮਕੀਆਂ ਦੇਣ ਲੱਗੇ ਕਿ ਜੇਕਰ ਕਿਸੇ ਨੂੰ ਕੁਝ ਵੀ ਦੱਿਸਆ ਤਾਂ ਉਹ ਉਸ ਨੂੰ ਛੱਡਣਗੇ ਨਹੀਂ। ਹਮਲਾਵਰ ਨੌਜਵਾਨ ਉਸ ਨੂੰ ਲਗਭਗ ਰਾਤ 9 ਵਜੇ ਆਦਰਸ਼ ਨਗਰ ਨੇੜੇ ਸਥਿਤ ਚਿਕਚਿਕ ਚੌਕ ’ਚ ਹਨੇਰੇ ਦਾ ਫ਼ਾਇਦਾ ਉਠਾਉਂਦਿਆਂ ਧੱਕਾ ਦੇ ਕੇ ਸੁੱਟ ਗਏ। ਇਸ ਤੋਂ ਬਾਅਦ ਉਸ ਨੇ ਟੀ-ਸ਼ਰਟ ’ਚੋਂ ਕਿਸੇ ਤਰ੍ਹਾਂ ਫੋਨ ਕੱਢਿਆ ਤੇ ਆਪਣੇ ਪਿਤਾ ਨੂੰ ਫੋਨ ਕਰਕੇ ਸਾਰੇ ਮਾਮਲੇ ਬਾਰੇ ਦੱਸਿਆ। ਉਸ ਦੇ ਪਿਤਾ ਤੁਰੰਤ ਕਾਰ ਲੈ ਕੇ ਉਸ ਕੋਲ ਪੁੱਜੇ ਤੇ ਉਸ ਨੂੰ ਸਿਵਲ ਹਸਪਤਾਲ ਲਿਜਾ ਕੇ ਇਲਾਜ ਕਰਵਾਇਆ। ਉਹ ਰਾਤ ਨੂੰ ਡਰ ਤੇ ਸਹਿਮ ਕਾਰਨ ਕੁਝ ਬੋਲ ਨਹੀਂ ਸਕਿਆ ਪਰ ਮੰਗਲਵਾਰ ਸਵੇਰੇ ਜਾ ਕੇ ਪੁਲਸ ਦੇ ਸਾਹਮਣੇ ਉਸ ਨੇ ਬਿਆਨ ਦਰਜ ਕਰਵਾਏ।

ਦੂਜੇ ਪਾਸੇ ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ’ਤੇ ਕਿਡਨੈਪਿੰਗ ਦੀ ਧਾਰਾ ਲਾਈ ਹੈ। ਫੁਟੇਜ ’ਚ ਨੌਜਵਾਨਾਂ ਨੂੰ ਸ਼ਰੇਆਮ ਪੀੜਤ ਨੂੰ ਕਾਰ ’ਚ ਬਿਠਾ ਕੇ ਲਿਜਾਣ ਦਾ ਦ੍ਰਿਸ਼ ਕੈਦ ਹੋ ਗਿਆ ਹੈ।

ਪੀੜਤ ਨੌਜਵਾਨ ਦੇ ਰਿਸ਼ਤੇਦਾਰ ਨੇ ਦੁਪਹਿਰੇ ਕੀਤੀ ਸੀ ਨੌਜਵਾਨ ਨਾਲ ਕੁੱਟਮਾਰ
ਦੂਜੇ ਪਾਸੇ ਸੋਮਵਾਰ ਸ਼ਾਮ ਮਾਡਲ ਟਾਊਨ ਸਥਿਤ ਇਕ ਹੋਟਲ ’ਚ ਪੀੜਤ ਨੌਜਵਾਨ ਦੇ ਇਕ ਰਿਸ਼ਤੇਦਾਰ ਵਲੋਂ ਇਕ ਨੌਜਵਾਨ ਨਾਲ ਕੁੱਟਮਾਰ ਕੀਤੀ ਗਈ ਸੀ, ਜਿਸ ਤੋਂ ਬਾਅਦ ਖੁੰਦਕ ’ਚ ਭਵਿਸ਼ ਮਰਵਾਹਾ, ਅੰਗਦ ਚੱਢਾ ਸਮੇਤ ਬਾਕੀ ਨਾਮਜ਼ਦ ਮੁਲਜ਼ਮਾਂ ਵਲੋਂ ਪੀੜਤ ਨੌਜਵਾਨ ਨੂੰ ਘੇਰ ਕੇ ਕੁੱਟਮਾਰ ਕੀਤੀ ਗਈ ਤੇ ਉਸ ਨੂੰ ਕਿਡਨੈਪ ਵੀ ਕੀਤਾ ਗਿਆ।

ਰਾਜ਼ੀਨਾਮੇ ਦਾ ਦਬਾਅ ਪਾਉਂਦੇ ਰਹੇ ਆਗੂ ਤੇ ਸਾਬਕਾ ਕੌਂਸਲਰ
ਦੱਸਣਯੋਗ ਹੈ ਕਿ ਥਾਣਾ ਨੰਬਰ 6 ਦੇ ਬਾਹਰ ਕਾਂਗਰਸੀ ਕੌਂਸਲਰ ਤੇ ਸ਼ਹਿਰ ਦੇ ਸੀਨੀਅਰ ਆਗੂ ਆਪਣੇ ਸਮਰਥਕਾਂ ਸਮੇਤ ਥਾਣੇ ਦੇ ਬਾਹਰ ਖੜ੍ਹੇ ਰਹੇ ਤੇ ਐੱਸ. ਐੱਚ. ਓ. ਪਰਮਿੰਦਰ ਸਿੰਘ ਥਿੰਦ ’ਤੇ ਰਾਜ਼ੀਨਾਮੇ ਦਾ ਦਬਾਅ ਪਾਉਂਦੇ ਰਹੇ। ਹਾਲਾਂਕਿ ਐੱਸ. ਐੱਚ. ਓ. ਕੋਲ ਆਗੂ ਤੇ ਸਾਬਕਾ ਕਾਂਗਰਸੀ ਕੌਂਸਲਰ ਦੇ ਰਿਸ਼ਤੇਦਾਰ ਸਮੇਤ ਕੁੱਟਮਾਰ ਕਰਨ ਵਾਲੇ ਨੌਜਵਾਨਾਂ ਦੀ ਵੀ ਐੱਮ. ਐੱਲ. ਆਰ. ਦਰਜ ਕਰਵਾਈ ਗਈ ਹੈ। ਐੱਸ. ਐੱਚ. ਓ. ਦਾ ਕਹਿਣਾ ਹੈ ਕਿ ਮਾਮਲਾ ਉੱਚ ਅਧਿਕਾਰੀਆਂ ਦੇ ਨੋਟਿਸ ’ਚ ਹੈ, ਇਸ ਲਈ ਕਾਨੂੰਨ ਮੁਤਾਬਕ ਜੋ ਵੀ ਹੋਵੇਗਾ, ਉਸੇ ਤਹਿਤ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News