ਸਹੇਲੀ ਦੇ ਵਿਆਹ ਦਾ ਕਹਿ ਕੇ ਘਰੋਂ ਗਈ ਕੁੜੀ ਦੀ ਡੂੰਘੀ ਖੱਡ ''ਚੋਂ ਮਿਲੀ ਲਾਸ਼, ਮਾਪਿਆਂ ਨੇ ਜਤਾਇਆ ਇਹ ਸ਼ੱਕ

Thursday, Jan 26, 2023 - 12:18 AM (IST)

ਸਹੇਲੀ ਦੇ ਵਿਆਹ ਦਾ ਕਹਿ ਕੇ ਘਰੋਂ ਗਈ ਕੁੜੀ ਦੀ ਡੂੰਘੀ ਖੱਡ ''ਚੋਂ ਮਿਲੀ ਲਾਸ਼, ਮਾਪਿਆਂ ਨੇ ਜਤਾਇਆ ਇਹ ਸ਼ੱਕ

ਫਿਲੌਰ (ਭਾਖੜੀ) : ਬੀਤੇ ਦਿਨ ਹਿਮਾਚਲ ਦੇ ਜ਼ਿਲ੍ਹਾ ਅੰਬ ਦੇ ਭਰਵਾਈ ਰਾਸ਼ਟਰੀ ਰਾਜ ਮਾਰਗ ਨੇੜੇ ਖਾਈ ਵਿੱਚ ਇਕ ਰੁੱਖ ’ਤੇ ਪਈ ਮਿਲੀ ਲੜਕੀ ਦੀ ਲਾਸ਼ ਦੀ ਉਸ ਦੇ ਮਾਤਾ-ਪਿਤਾ ਨੇ ਪਛਾਣ ਕਰ ਲਈ। ਮ੍ਰਿਤਕਾ ਦੀ ਪਛਾਣ ਬਲਜੀਤ ਕੌਰ (20) ਵਜੋਂ ਹੋਈ ਹੈ। ਪਰਿਵਾਰ ਵਾਲਿਆਂ ਨੇ ਸ਼ੱਕ ਜਤਾਇਆ ਕਿ ਮੁਲਜ਼ਮਾਂ ਨੇ ਉਸ ਦੇ ਨਾਲ ਜਬਰ-ਜ਼ਨਾਹ ਕਰ ਕੇ ਆਪਣਾ ਜੁਰਮ ਲੁਕੋਣ ਲਈ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਕੇ ਲਾਸ਼ ਨੂੰ ਖੱਡ ’ਚ ਸੁੱਟ ਦਿੱਤਾ।

ਮ੍ਰਿਤਕ ਲੜਕੀ 21 ਜਨਵਰੀ ਨੂੰ ਘਰੋਂ ਵਿਆਹ ’ਚ ਸ਼ਾਮਲ ਹੋਣ ਦਾ ਕਹਿ ਕੇ ਨਿਕਲੀ ਸੀ

ਇਹ ਵੀ ਪੜ੍ਹੋ : ਸੰਤ ਸੀਚੇਵਾਲ ਵੱਲੋਂ ਕੇਂਦਰ ਸਰਕਾਰ ਨੂੰ ਅਪੀਲ, ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਲੈ ਕੇ ਕਹੀ ਇਹ ਗੱਲ

ਮ੍ਰਿਤਕ ਲੜਕੀ ਦੇ ਪਿਤਾ ਰਾਮ ਜੀ ਵਾਸੀ ਮੁਹੱਲਾ ਸੰਤੋਖਪੁਰਾ, ਫਿਲੌਰ ਨੇ ਦੱਸਿਆ ਕਿ ਉਸ ਦੇ 2 ਲੜਕਿਆਂ 'ਚੋਂ ਛੋਟੀ ਬੇਟੀ ਬਲਜੀਤ ਕੌਰ (20) ਹੈ। ਉਹ ਦਿਹਾੜੀਦਾਰ ਵਜੋਂ ਕੰਮ ਕਰ ਕੇ ਘਰ ਚਲਾਉਂਦਾ ਹੈ। 21 ਜਨਵਰੀ ਦੀ ਸਵੇਰ ਉਸ ਦੀ ਬੇਟੀ ਨੇ ਉਸ ਨੂੰ ਇਹ ਕਹਿ ਕੇ 100 ਰੁਪਏ ਮੰਗੇ ਕਿ ਅੱਜ ਉਸ ਨੇ ਨਾਲ ਦੇ ਪਿੰਡ ਨੰਗਲ ’ਚ ਆਪਣੀ ਸਹੇਲੀ ਦੇ ਘਰ ਵਿਆਹ ’ਤੇ ਜਾਣਾ ਹੈ। 2 ਦਿਨ ਬਾਅਦ ਆਵੇਗੀ। ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਨੇ ਆਪਣੀ ਬੇਟੀ ਨੂੰ 20 ਰੁਪਏ ਦਿੱਤੇ, ਉਸ ਨੂੰ ਕੀ ਪਤਾ ਸੀ ਕਿ ਇਹ ਉਸ ਦੀ ਬੇਟੀ ਦੇ ਨਾਲ ਆਖ਼ਰੀ ਮੁਲਾਕਾਤ ਹੋਵੇਗੀ।

ਮ੍ਰਿਤਕਾ ਦੇ ਮੋਬਾਇਲ ਫੋਨ ਤੋਂ ਖੁੱਲ੍ਹਿਆ ਹਿਮਾਚਲ ’ਚ ਹੋਏ ਕਤਲ ਦਾ ਭੇਤ

ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਇਸੇ 20 ਤਰੀਕ ਨੂੰ ਉਸ ਦਾ ਵੱਡਾ ਬੇਟਾ ਨਵਾਂ ਮੋਬਾਇਲ ਫੋਨ ਲਿਆਇਆ ਸੀ। ਘਰੋਂ ਜਾਂਦੇ ਸਮੇਂ ਉਨ੍ਹਾਂ ਦੀ ਬੇਟੀ ਆਪਣੇ ਭਰਾ ਤੋਂ ਫੋਨ ਮੰਗ ਕੇ ਲੈ ਗਈ ਅਤੇ ਉਸੇ ਫੋਨ ’ਚ ਉਸ ਨੇ ਆਪਣਾ ਸਿਮ ਪਾ ਲਿਆ। ਕਾਤਲਾਂ ਨੇ ਉਸ ਦੀ ਬੇਟੀ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਜਦੋਂ ਡੂੰਘੀ ਖਾਈ ’ਚ ਸੁੱਟਿਆ ਤਾਂ ਲੜਕੀ ਦਾ ਫੋਨ ਵੀ ਨਾਲ ਹੀ ਡਿੱਗ ਗਿਆ। ਉਹ ਫੋਨ ਪੁਲਸ ਦੇ ਹੱਥ ਲੱਗ ਗਿਆ। ਫੋਨ ਨੂੰ ਜਦੋਂ ਚਾਲੂ ਕੀਤਾ ਤਾਂ ਉਨ੍ਹਾਂ ਦਾ ਫੋਨ ਚਲ ਗਿਆ, ਜਿਸ ਤੋਂ ਬਾਅਦ ਹਿਮਾਚਲ ਪੁਲਸ ਨੇ ਉਨ੍ਹਾਂ ਨੂੰ ਆਪਣੇ ਕੋਲ ਸ਼ਨਾਖਤ ਲਈ ਬੁਲਾ ਲਿਆ।

PunjabKesari

ਘਰੋਂ ਜਾਂਦੇ ਸਮੇਂ ਪਹਿਲਾਂ ਉਹ ਨੇੜਲੇ ਪਿੰਡ ਨੰਗਲ ਗਏ, ਜਿੱਥੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਲੜਕੀ ਤਾਂ ਉੱਥੇ ਆਈ ਹੀ ਨਹੀਂ। ਉਹ ਉਨ੍ਹਾਂ ਨੂੰ ਝੂਠ ਬੋਲ ਕੇ ਗਈ ਸੀ, ਜਿਸ ਦਾ ਖਮਿਆਜ਼ਾ ਉਸ ਨੂੰ ਜਾਨ ਗੁਆ ਕੇ ਭੁਗਤਣਾ ਪਿਆ। ਲੜਕੀ ਦੇ ਪਿਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਸਪੱਸ਼ਟ ਦੱਸਿਆ ਕਿ ਉਨ੍ਹਾਂ ਦੀ ਲੜਕੀ ਸਿਰਫ਼ 20 ਰੁਪਏ ਵਿੱਚ ਹਿਮਾਚਲ ਇੰਨੀ ਦੂਰ ਇਕੱਲੀ ਪੁੱਜ ਹੀ ਨਹੀਂ ਸਕਦੀ ਸੀ। ਉਹ ਕਿਸੇ ਪਛਾਣ ਦੇ ਲੋਕਾਂ ਨਾਲ ਇੱਥੋਂ ਗਈ। ਉੱਥੇ ਉਸ ਦੇ ਨਾਲ ਜਬਰ-ਜ਼ਿਨਾਹ ਵਰਗੀ ਅਣਹੋਣੀ ਘਟਨਾ ਵਾਪਰੀ, ਉਨ੍ਹਾਂ ਦੀ ਬੇਟੀ ਘਰ ਵਾਪਸ ਆ ਕੇ ਉਨ੍ਹਾਂ ਦੀ ਪਛਾਣ ਨਾ ਦੱਸ ਦੇਵੇ, ਇਸ ਲਈ ਕਾਤਲਾਂ ਨੇ ਜਬਰ-ਜ਼ਿਨਾਹ ਤੋਂ ਬਾਅਦ ਉਸ ਦਾ ਕਤਲ ਕਰ ਕੇ ਆਪਣਾ ਜੁਰਮ ਲੁਕੋਣ ਅਤੇ ਸਬੂਤ ਮਿਟਾਉਣ ਲਈ ਲਾਸ਼ ਡੂੰਘੀ ਖਾਈ ’ਚ ਸੁੱਟ ਦਿੱਤੀ।

ਇਹ ਵੀ ਪੜ੍ਹੋ : ਗਣਤੰਤਰ ਦਿਵਸ ਮੌਕੇ ਸਨਮਾਨਿਤ ਹੋਣ ਵਾਲੇ ਪੰਜਾਬ ਪੁਲਸ ਦੇ ਅਧਿਕਾਰੀਆਂ/ਕਰਮਚਾਰੀਆਂ ਦੇ ਨਾਵਾਂ ਦਾ ਐਲਾਨ

ਕਾਤਲਾਂ ਨੂੰ ਬਖਸ਼ਿਆ ਨਹੀਂ ਜਾਵੇਗਾ, ਜਲਦ ਹੋਣਗੇ ਸਲਾਖਾਂ ਪਿੱਛੇ : ਐੱਸ. ਪੀ. ਊਨਾ

ਇਸ ਸਬੰਧੀ ਜਦੋਂ ਐੱਸ. ਪੀ. ਊਨਾ ਅਰਜਿਤ ਸੇਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਲੜਕੀ ਨੂੰ ਜਦੋਂ ਡੂੰਘੀ ਖਾਈ ’ਚ ਸੁੱਟਿਆ ਗਿਆ ਤਾਂ ਉਸ ਦੀ ਲਾਸ਼ ਪੱਥਰਾਂ ਨਾਲ ਟਕਰਾਉਂਦੇ ਹੋਏ ਇਕ ਰੁੱਖ ’ਤੇ ਜਾ ਡਿੱਗੀ, ਜੇਕਰ ਰੁੱਖ ’ਤੇ ਨਾ ਡਿੱਗਦੀ ਤਾਂ ਉਹ ਹੋਰ ਥੱਲੇ ਚਲੀ ਜਾਣੀ ਸੀ। ਲੜਕੀ ਦੇ ਨਾਲ ਜਬਰ-ਜ਼ਿਨਾਹ ਹੋਇਆ ਜਾਂ ਨਹੀਂ, ਇਸ ਦਾ ਪਤਾ ਲਗਾਉਣ ਲਈ ਲਾਸ਼ ਦਾ ਪੋਸਟਮਾਰਟਮ ਊਨਾ ਦੇ ਸਰਕਾਰੀ ਹਸਪਤਾਲ ’ਚ 3 ਡਾਕਟਰਾਂ ਦੇ ਪੈਨਲ ਨੇ ਕੀਤਾ। ਮ੍ਰਿਤਕਾ ਦੇ ਮੋਬਾਇਲ ਫੋਨ ਤੋਂ ਕਾਤਲਾਂ ਦਾ ਸੁਰਾਗ ਲਗਾਉਣ ਲਈ ਉਸ ਨੂੰ ਐਕਸਪਰਟ ਦੀ ਮਦਦ ਨਾਲ ਚੈੱਕ ਕੀਤਾ ਜਾ ਰਿਹਾ ਹੈ। ਕਾਤਲ ਜ਼ਿਆਦਾ ਦੇਰ ਤੱਕ ਲੁਕ ਨਹੀਂ ਸਕਦੇ, ਜਲਦ ਸਲਾਖਾਂ ਪਿੱਛੇ ਹੋਣਗੇ।


author

Mandeep Singh

Content Editor

Related News