ਦੋ ਦਿਨਾਂ ਤੋਂ ਲਾਪਤਾ ਵਿਅਕਤੀ ਦੀ ਖੂਹ ’ਚੋਂ ਮਿਲੀ ਲਾਸ਼

Friday, Sep 17, 2021 - 02:35 AM (IST)

ਦੋ ਦਿਨਾਂ ਤੋਂ ਲਾਪਤਾ ਵਿਅਕਤੀ ਦੀ ਖੂਹ ’ਚੋਂ ਮਿਲੀ ਲਾਸ਼

ਫਗਵਾੜਾ(ਜਲੋਟਾ,ਸਨੀਲ)– ਫਗਵਾੜਾ ਦੇ ਮੁਹੱਲਾ ਅਮਰ ਨਗਰ ਵਿਖੇ ਅੱਜ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਬੀਤੇ ਦੋ ਦਿਨਾਂ ਤੋਂ ਭੇਤਭਰੇ ਹਾਲਾਤਾਂ ’ਚ ਲਾਪਤਾ ਚੱਲ ਰਹੇ ਵਿਅਕਤੀ ਦੀ ਲਾਸ਼ ਇਕ ਖੂਹ ’ਚੋਂ ਬਰਾਮਦ ਹੋਈ।
ਜਾਣਕਾਰੀ ਮੁਤਾਬਕ ਮਰਨ ਵਾਲੇ ਵਿਅਕਤੀ ਦੀ ਪਛਾਣ ਮੁਹੰਮਦ ਸਿਰਾਜ ਵਾਸੀ ਮੁਹੱਲਾ ਅਮਰ ਨਗਰ ਫਗਵਾੜਾ ਦੱਸੀ ਜਾ ਰਹੀ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੁਹੰਮਦ ਸਿਰਾਜ ਬੀਤੇ ਦੋ ਦਿਨਾਂ ਤੋਂ ਭੇਤਭਰੇ ਹਾਲਾਤਾਂ ’ਚ ਲਾਪਤਾ ਚੱਲ ਰਿਹਾ ਸੀ। ਅੱਜ ਉਸ ਦੀ ਲਾਸ਼ ਇਲਾਕੇ ਦੇ ਇਕ ਖੂਹ ’ਚੋਂ ਬਰਾਮਦ ਹੋਈ ਹੈ।

ਮੌਕੇ ’ਤੇ ਮੌਜੂਦ ਥਾਣਾ ਸਦਰ ਫਗਵਾੜਾ ਦੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਮੁਹੰਮਦ ਸਿਰਾਜ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਦੀ ਮੋਰਚਰੀ ’ਚ ਭੇਜ ਦਿੱਤਾ ਹੈ। ਪੁਲਸ ਅਧਿਕਾਰੀਆਂ ਨੇ ਕਿਹਾ ਹੈ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਮਾਮਲਾ ਭੇਤ ਭਰਿਆ ਹੀ ਬਣਿਆ ਹੋਇਆ ਸੀ। ਪੁਲਸ ਜਾਂਚ ਜਾਰੀ ਹੈ।


author

Bharat Thapa

Content Editor

Related News