ਟਿਊਬਵੈੱਲ ਦੇ ਟੈਂਕ ’ਚੋਂ ਮਿਲੀ ਲਾਸ਼

Sunday, Jul 08, 2018 - 01:24 AM (IST)

ਟਿਊਬਵੈੱਲ ਦੇ ਟੈਂਕ ’ਚੋਂ ਮਿਲੀ ਲਾਸ਼

ਚੱਬੇਵਾਲ, (ਗੁਰਮੀਤ)- ਥਾਣਾ ਚੱਬੇਵਾਲ ਅਧੀਨ ਪੈਂਦੇ ਪਿੰਡ ਬਿਹਾਲਾ ਵਿਖੇ ਇਕ ਟਿਊਬਵੈੱਲ ਦੇ ਪਾਣੀ ਦੇ ਟੈਂਕ ਵਿਚੋਂ ਇਕ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਚੱਬੇਵਾਲ ਤੋਂ ਬਿਹਾਲਾ ਲਿੰਕ ਸਡ਼ਕ ਨੇਡ਼ੇ ਸਥਿਤ ਟਿਊਬਵੈੱਲ ਦੇ ਮਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਕੋਲ ਕੰਮ ਕਰਨ ਵਾਲਾ ਮਜ਼ਦੂਰ ਦੋ ਕੁ ਦਿਨਾਂ ਬਾਅਦ ਅੱਜ ਜਦੋਂ ਇਸ ਟਿਊਬਵੈੱਲ ’ਤੇ ਆਇਆ ਤਾਂ ਉਸਨੇ ਟਿਊਬਵੈਲ ਦੇ ਪਾਣੀ ਦੇ ਟੈਂਕ ਵਿਚ ਇਕ ਲਾਸ਼ ਪਈ ਦੇਖੀ ਤਾਂ ਤੁਰੰਤ ਥਾਣਾ ਚੱਬੇਵਾਲ ਦੀ ਪੁਲਸ ਨੂੰ ਸੂਚਿਤ ਕੀਤਾ। ਮੌਕੇ ’ਤੇ ਪਹੁੰਚੀ ਪੁਲਸ ਪਾਰਟੀ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸ਼ਨਾਖਤ ਤੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਭੇਜ ਦਿੱਤਾ। ਜਿੱਥੇ ਮ੍ਰਿਤਕ ਦੀ ਜੇਬ ਵਿਚੋਂ ਇਕ ਡਰਾਈਵਿੰਗ  ਲਾਇਸੈਂਸ ਬਰਾਮਦ ਹੋਇਆ, ਜਿਸ ’ਤੇ ਉਸਦੀ  ਪਛਾਣ ਅਮਰੀਕ ਸਿੰਘ ਪੁੱਤਰ ਅਜੀਤ ਵਾਸੀ ਪੱਟੀ ਥਾਣਾ ਚੱਬੇਵਾਲ ਵਜੋਂ ਹੋਈ। ਜਾਣਕਾਰੀ ਅਨੁਸਾਰ ਮ੍ਰਿਤਕ ਦੋ ਕੁ ਸਾਲ ਤੋਂ ਪਿੰਡ ਬਿਹਾਲਾ ਵਿਖੇ ਹੀ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ। ਥਾਣਾ ਚੱਬੇਵਾਲ ਦੀ ਪੁਲਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


Related News