ਨਾਬਾਲਿਗ ਲੜਕੀ ਨਾਲ ਗੈਂਗ ਰੇਪ ਕਰਨ ਦੇ ਦੋਸ਼ 'ਚ 5 ਲੜਕਿਆਂ ਖਿਲਾਫ ਮਾਮਲਾ ਦਰਜ

Sunday, Nov 25, 2018 - 11:53 PM (IST)

ਨਾਬਾਲਿਗ ਲੜਕੀ ਨਾਲ ਗੈਂਗ ਰੇਪ ਕਰਨ ਦੇ ਦੋਸ਼ 'ਚ 5 ਲੜਕਿਆਂ ਖਿਲਾਫ ਮਾਮਲਾ ਦਰਜ

ਅੰਮ੍ਰਿਤਸਰ, 25 ਨਵੰਬਰ (ਬੌਬੀ)-ਥਾਣਾ ਬੀ-ਡਵੀਜ਼ਨ ਦੇ ਐੱਸ. ਐੱਚ. ਓ. ਸੁਖਬੀਰ ਸਿੰਘ ਨੇ ਦੱਸਿਆ ਕਿ ਇਕ ਹੋਟਲ ’ਚ ਨਾਬਾਲਗਾ ਨਾਲ ਗੈਂਗਰੇਪ ਕਰਨ ਦੇ ਦੋਸ਼ ’ਚ 5 ਲਡ਼ਕਿਅਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਕ ਨਾਬਾਲਗ ਲਡ਼ਕੀ ਜੋ ਸਰਕਾਰੀ ਸਕੂਲ ਦੀ ਵਿਦਿਆਰਥਣ ਹੈ, 19 ਨਵੰਬਰ ਨੂੰ ਸਕੂਲ ਜਾਣ ਤੋਂ ਪਹਿਲਾਂ ਆਪਣੀ ਇਕ ਸਹੇਲੀ ਦੇ ਘਰ ਗਈ। ਲੜਕੀ ਨੇ ਦੱਸਿਆ ਕਿ ਉਹ ਉਸ ਨਾਲ ਰਿਕਸ਼ੇ ’ਤੇ ਆਪਣੇ ਸਕੂਲ ਜਾ ਰਹੀ ਸੀ ਕਿ ਰਸਤੇ ’ਚ ਮੁਲਜ਼ਮ ਆਟੋ ਰਿਕਸ਼ਾ ਲੈ ਕੇ ਖਡ਼੍ਹਾ ਸੀ, ਜਿਸ ਨਾਲ ਬੈਠ ਕੇ ਉਹ ਸਕੂਲ ਵੱਲ ਚੱਲ ਪਈ ਪਰ ਉਹ ਮੈਨੂੰ ਇਧਰ-ਉਧਰ ਘੁਮਾਉਂਦਾ ਰਿਹਾ, ਫਿਰ ਉਸ ਨੇ ਆਪਣਾ ਆਟੋ ਬੱਸ ਸਟੈਂਡ ’ਤੇ ਲਾ ਦਿੱਤਾ ਅਤੇ ਮੈਨੂੰ ਇਕ ਹੋਟਲ ਦੇ ਕਮਰੇ ਵਿਚ ਲੈ ਗਿਆ, ਜਿਥੇ ਉਸ ਨੇ ਮੈਨੂੰ ਕੋਲਡ ਡਰਿੰਕ ਪਿਲਾਈ, ਜਿਸ ਤੋਂ ਬਾਅਦ ਮੈਨੂੰ ਹੋਸ਼ ’ਚ ਨਹੀਂ ਰਹੀ ਤੇ ਉਸ ਨੇ ਮੇਰੇ ਨਾਲ ਜਬਰ-ਜ਼ਨਾਹ ਕੀਤਾ। ਉਸ ਤੋਂ ਬਾਅਦ ਹੋਟਲ ਦੇ 4 ਵੇਟਰ ਹੋਰ ਆ ਗਏ, ਉਨ੍ਹਾਂ ਨੇ ਵੀ ਮੇਰੇ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਮੈਨੂੰ ਧਮਕੀਆਂ ਦੇਣੀਅਾਂ ਸ਼ੁਰੂ ਕਰ ਦਿੱਤੀਅਾਂ ਕਿ ਜੇਕਰ ਸਾਡੇ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਸਾਰੇ ਪਰਿਵਾਰ ਨੂੰ ਜਾਨੋਂ ਮਾਰ ਦੇਣਗੇ। ਮੈਂ ਕਿਸੇ ਤਰ੍ਹਾਂ ਉਨ੍ਹਾਂ ਦੇ ਚੁੰਗਲ ’ਚੋਂ ਨਿਕਲ ਕੇ ਆਪਣੇ ਘਰ ਪਹੁੰਚੀ ਤੇ ਆਪਣੇ ਨਾਲ ਹੋਈ ਘਟਨਾ ਬਾਰੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ, ਜਿਨ੍ਹਾਂ ਬਾਅਦ ਵਿਚ ਸਬੰਧਤ ਥਾਣੇ ਦਰਖਾਸਤ ਦਿੱਤੀ।

ਜਬਰ-ਜ਼ਨਾਹ ਅਤੇ ਪੋਸਕੋ ਐਕਟ ਦਾ ਮਾਮਲਾ ਦਰਜ ਕਰਕੇ ਭਾਲ ’ਚ ਛਾਪੇਮਾਰੀ ਜਾਰੀ ਹੈ: ਥਾਣਾ ਮੁਖੀ

ਥਾਣਾ ਬੀ-ਡਵੀਜ਼ਨ ਦੇ ਮੁਖੀ ਸੁਖਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ ਜਬਰ-ਜ਼ਨਾਹ ਅਤੇ ਪੋਸਕੋ ਐਕਟ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਛੇਤੀ ਹੀ ਦੋਸ਼ੀ ਪੁਲਸ ਦੀ ਗ੍ਰਿਫਤ ਵਿਚ ਹੋਣਗੇ ਤੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਪਹੁੰਚਾਇਆ ਜਾਵੇਗਾ।


Related News