10ਵੀਂ ਦਾ ਵਿਦਿਆਰਥੀ ਅਗਵਾ, ਕਾਰ ’ਚੋਂ ਛਾਲ ਮਾਰ ਕੇ ਬਚਾਈ ਜਾਨ
Monday, Jul 30, 2018 - 06:43 AM (IST)

ਚੰਡੀਗਡ਼੍ਹ, (ਸੰਦੀਪ)- ਇੰਦਰਾ ਕਾਲੋਨੀ ’ਚ ਰਹਿਣ ਵਾਲੇ 10ਵੀਂ ਜਮਾਤ ਦੇ ਵਿਦਿਆਰਥੀ ਲੀਲਾਧਰ ਨੂੰ ਸ਼ਨੀਵਾਰ ਦੁਪਹਿਰ ਕਾਰ ਸਵਾਰ 4 ਵਿਅਕਤੀਅਾਂ ਨੇ ਉਸਦੇ ਘਰ ਕੋਲੋਂ ਅਗਵਾ ਕਰ ਲਿਆ। ਮਾਜਰੀ ਚੌਕ ’ਚ ਜਿਵੇਂ ਹੀ ਕਾਰ ਰੁਕੀ ਤਾਂ ਉਹ ਚਲਾਕੀ ਨਾਲ ਬਾਹਰ ਨਿਕਲ ਭੱਜ ਗਿਆ ਅਤੇ ਆਪਣੇ ਘਰ ਆ ਗਿਆ। ਆਈ. ਟੀ. ਪਾਰਕ ਥਾਣਾ ਪੁਲਸ ਨੇ ਵਿਦਿਆਰਥੀ ਦੇ ਪਿਤਾ ਰਾਜਬੀਰ ਦੀ ਸ਼ਿਕਾਇਤ ’ਤੇ ਅਣਪਛਾਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ।
ਸ਼ਿਕਾਇਤ ’ਚ ਰਾਜਬੀਰ ਨੇ ਦੱਸਿਆ ਕਿ ਉਸਦਾ 14 ਸਾਲਾ ਪੁੱਤਰ ਲੀਲਾਧਰ ਦੁਪਹਿਰ 12 ਵਜੇ ਆਪਣੇ ਘਰ ਦੇ ਕੋਲ ਖਡ਼੍ਹਾ ਸੀ ਕਿ ਇਕ ਕਾਰ ਆ ਕੇ ਰੁਕੀ ਤੇ ਉਸ ’ਚ ਸਵਾਰ 4 ਲਡ਼ਕਿਆਂ ਨੇ ਉਸਨੂੰ ਅਗਵਾ ਕਰ ਲਿਆ। ਜਦੋਂ ਕਾਰ ਮਾਜਰੀ ਚੌਕ ’ਚ ਰੁਕੀ ਤਾਂ ਲੀਲਾਧਰ ਛਾਲ ਮਾਰ ਕੇ ਬਾਹਰ ਨਿਕਲ ਗਿਆ ਤੇ ਘਰ ਆ ਕੇ ਪਿਤਾ ਨੂੰ ਜਾਣਕਾਰੀ ਦਿੱਤੀ। ਥਾਣਾ ਇੰਚਾਰਜ ਰਾਜੀਵ ਅਨੁਸਾਰ ਪੁਲਸ ਨੂੰ ਇਹ ਮਾਮਲਾ ਸੰਵੇਦਨਸ਼ੀਲ ਲਗ ਰਿਹਾ ਹੈ।