ਨਾਭਾ ’ਚ ਹੈੱਡ ਕਾਂਸਟੇਬਲ ਦਾ ਸਰੇ ਬਾਜ਼ਾਰ ਕਿਰਚਾਂ ਮਾਰ ਕੇ ਕਤਲ
Sunday, Jan 25, 2026 - 10:42 PM (IST)
ਨਾਭਾ (ਖੁਰਾਣਾ, ਪੁਰੀ) - ਨਾਭਾ ਸ਼ਹਿਰ ’ਚ ਹੈੱਡ ਕਾਂਸਟੇਬਲ ਅਮਨਦੀਪ ਸਿੰਘ ਦਾ 5-6 ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ, ਜਦਕਿ ਉਸ ਦਾ ਭਰਾ ਕੀਤਾ ਗੰਭੀਰ ਜ਼ਖਮੀ ਹੋ ਗਿਆ।
ਅਮਨਦੀਪ ਸਿੰਘ ਨਾਭਾ ਦੇ ਪੁੱਡਾ ਕਾਲੋਨੀ ਦਾ ਰਹਿਣ ਵਾਲਾ ਸੀ, ਜੋ ਕਿ ਪਟਿਆਲਾ ਸਿਵਲ ਲਾਈਨ ਥਾਣੇ ਵਿਖੇ ਹੈੱਡ ਕਾਂਸਟੇਬਲ ਸੀ। ਸਰੇ ਬਾਜ਼ਾਰ ਉਸ ਨੂੰ ਕਿਰਚਾਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਉਸ ਦੇ ਭਰਾ ਨਵਦੀਪ ਸਿੰਘ ਦੇ ਵੀ ਸਿਰ ’ਤੇ ਕਿਰਚ ਨਾਲ ਵਾਰ ਕੀਤਾ, ਨਾਭਾ ਦੇ ਸਰਕਾਰੀ ਹਸਪਤਾਲ ’ਚ ਜ਼ੇਰੇ ਇਲਾਜ ਹੈ। ਘਟਨਾ ਤੋਂ ਬਾਅਦ ਪੁਲਸ ਜਾਂਚ ’ਚ ਜੁੱਟ ਗਈ ਹੈ।
ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਅਮਨਦੀਪ ਸਿੰਘ ਦੀ ਡੈੱਡ ਹੀ ਸਾਡੇ ਕੋਲ ਆਇਆ, ਜਦਕਿ ਇਸ ਦੇ ਭਰਾ ਨਵਦੀਪ ਸਿੰਘ ਦੇ ਸਿਰ ’ਤੇ 6 ਟਾਂਕੇ ਲੱਗੇ ਹਨ। ਇਸ ਮੌਕੇ ਐੱਸ. ਐੱਚ. ਓ. ਸੌਰਵ ਸਭਰਵਾਲ ਨੇ ਕਿਹਾ ਕਿ ਪੁਲਸ ਮੁਲਾਜ਼ਮ ਅਮਨਦੀਪ ਸਿੰਘ ਦਾ ਕਤਲ ਹੋਇਆ ਹੈ। ਅਸੀਂ ਇਸ ਸਬੰਧੀ ਬਰੀਕੀ ਨਾਲ ਜਾਂਚ ਕਰ ਰਹੇ ਹਾਂ।
