Punjab: ਭਤੀਜੇ ਨੇ ਗਲੇ ''ਤੇ ਛੁਰੀਆਂ ਮਾਰ-ਮਾਰ ਕਰ''ਤਾ ਤਾਏ ਦਾ ਕਤਲ
Sunday, Jan 25, 2026 - 11:50 AM (IST)
ਮੋਗਾ (ਕਸ਼ਿਸ਼): ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਵਿਚ ਇਕ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਭਤੀਜੇ ਨੇ ਆਪਣੇ ਹੀ ਸਕੇ ਤਾਏ ਦਾ ਕਤਲ ਕਰਕੇ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਸੋਹਨ ਲਾਲ (62) ਵਜੋਂ ਹੋਈ ਹੈ, ਜੋ ਕਿ ਮੀਟ ਦਾ ਕੰਮ ਕਰਦਾ ਸੀ।
ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਘਰੇਲੂ ਕਲੇਸ਼ ਦਾ ਨਤੀਜਾ ਹੈ। ਸਵੇਰੇ ਲਗਭਗ 3 ਵਜੇ ਜਦੋਂ ਸੋਹਨ ਲਾਲ ਆਪਣੇ ਘਰ ਸੀ, ਤਾਂ ਉਸ ਦੇ ਭਤੀਜੇ ਨੇ ਉਸ ਦੀ ਗਰਦਨ 'ਤੇ ਛੁਰੀਆਂ ਨਾਲ ਵਾਰ ਕਰ ਦਿੱਤੇ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ ਹੈ। ਪੁਲਿਸ ਅਧਿਕਾਰੀਆਂ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕਤਲ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।
