ਸ਼ਰਮਨਾਕ ਖੁਲਾਸਾ : 10 ਸਾਲਾ ਬੱਚੀ ਨਾਲ ਛੋਟੇ ਮਾਮੇ ਸ਼ੰਕਰ ਨੇ ਵੀ ਕੀਤਾ ਜਬਰ-ਜ਼ਨਾਹ

Thursday, Sep 21, 2017 - 08:27 AM (IST)

ਸ਼ਰਮਨਾਕ ਖੁਲਾਸਾ : 10 ਸਾਲਾ ਬੱਚੀ ਨਾਲ ਛੋਟੇ ਮਾਮੇ ਸ਼ੰਕਰ ਨੇ ਵੀ ਕੀਤਾ ਜਬਰ-ਜ਼ਨਾਹ

ਚੰਡੀਗੜ੍ਹ - ਇਕ ਵਾਰ ਫਿਰ ਮਾਮੇ ਕੰੰਸ ਦੀ ਕਹਾਵਤ ਨੂੰ ਸੱਚ ਸਾਬਤ ਕਰਦੀ ਇਹ ਘਟਨਾ ਹਰ ਕਿਸੇ ਨੂੰ ਅੰਦਰੋਂ ਹਿਲਾ ਕੇ ਰੱਖ ਦਵੇਗੀ। 10 ਸਾਲਾ ਬੱਚੀ ਨਾਲ ਜਬਰ-ਜ਼ਨਾਹ ਮਾਮਲੇ 'ਚ ਫੜੇ ਗਏ ਮਾਮੇ ਕੁਲਬਹਾਦਰ ਦੇ ਛੋਟੇ ਭਰਾ ਨੇ ਵੀ ਬੱਚੀ ਨਾਲ ਕਈ ਵਾਰ ਜਬਰ-ਜ਼ਨਾਹ ਕੀਤਾ ਸੀ। ਇਸਦਾ ਖੁਲਾਸਾ ਪੀੜਤ ਬੱਚੀ ਨੇ ਵੂਮੈਨ ਸੈੱਲ ਦੀ ਇੰਚਾਰਜ ਗੁਰਜੀਤ ਕੌਰ ਦੇ ਸਾਹਮਣੇ ਕੀਤਾ। 
ਇੰਸਪੈਕਟਰ ਗੁਰਜੀਤ ਕੌਰ ਨੇ ਪੀੜਤ ਬੱਚੀ ਦੇ ਮੰਗਲਵਾਰ ਨੂੰ ਬਿਆਨ ਮੈਜਿਸਟ੍ਰੇਟ ਦੇ ਸਾਹਮਣੇ ਕਰਵਾਏ। ਪੀੜਤ ਬੱਚੀ ਨੇ ਬਿਆਨਾਂ 'ਚ ਕਿਹਾ ਕਿ ਮਾਮੇ ਕੁਲਬਹਾਦਰ ਦੇ ਨਾਲ-ਨਾਲ ਉਸਦੇ ਛੋਟੇ ਮਾਮੇ ਸ਼ੰਕਰ ਨੇ ਵੀ ਜਬਰ-ਜ਼ਨਾਹ ਕੀਤਾ ਸੀ। ਵੂਮੈਨ ਸੈੱਲ ਦੀ ਟੀਮ ਨੇ ਅਦਾਲਤ 'ਚ ਪੀੜਤ ਬੱਚੀ ਦੇ ਬਿਆਨ ਦਰਜ ਕਰਵਾਉਣ ਦੇ ਬਾਅਦ ਮੁਲਜ਼ਮ ਮਾਮੇ ਸ਼ੰਕਰ ਨੂੰ ਦਬੋਚ ਲਿਆ, ਜੋ ਕਿ ਸੈਕਟਰ-35 ਸਥਿਤ ਇਕ ਹੋਟਲ 'ਚ ਕੁੱਕ ਦੀ ਨੌਕਰੀ ਕਰਦਾ ਸੀ।


Related News