ਥਾਰ ਗੱਡੀ ਵਲੋਂ ਟੱਕਰ ਮਾਰਣ ਕਾਰਣ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ

Monday, Apr 25, 2022 - 06:08 PM (IST)

ਥਾਰ ਗੱਡੀ ਵਲੋਂ ਟੱਕਰ ਮਾਰਣ ਕਾਰਣ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ

ਬਰਨਾਲਾ (ਵਿਵੇਕ ਸਿੰਧਵਾਨੀ, ਧਰਮਪਾਲ) : ਸਥਾਨਕ ਬਾਜਾਖਾਨਾ ਰੋਡ ’ਤੇ ਸਥਿਤ ਇਕ ਪੈਟਰੋਲ ਪੰਪ ’ਤੇ ਪੈਟਰੋਲ ਪਵਾਉਣ ਲਈ ਮੁੜਨ ਸਮੇਂ ਮੋਟਰਸਾਈਕਲ ਨੂੰ ਇਕ ਥਾਰ ਗੱਡੀ ਵੱਲੋਂ ਟੱਕਰ ਮਾਰ ਦੇਣ ਕਾਰਣ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਨਵਕਿਰਨ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਨੈਣੇਵਾਲ ਅਤੇ ਆਗਾਜ਼ਪ੍ਰੀਤ ਸਿੰਘ ਪੁੱਤਰ ਜਸਪਿੰਦਰ ਸਿੰਘ ਵਾਸੀ ਸੰਧੂ ਖੁਰਦ ਆਪਣੇ ਮੋਟਰਸਾਈਕਲ ’ਤੇ ਸਵਾਰ ਸਨ। ਜਿਉਂ ਹੀ ਦੋਵੇਂ ਨੌਵਜਾਨ ਮੋਟਰਸਾਈਕਲ ’ਚ ਪੈਟਰੋਲ ਪੰਪ ਲਈ ਸਥਾਨਕ ਬਾਜਾਖਾਨਾ ਰੋਡ ’ਤੇ ਪੈਟਰੋਲ ਪੰਪ ਵੱਲ ਮੁੜੇ ਤਾਂ ਇਕ ਥਾਰ ਗੱਡੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਨਵਕਿਰਨ ਸਿੰਘ (19) ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਸ ਸਬੰਧੀ ਤਫ਼ਤੀਸ਼ੀ ਅਫ਼ਸਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੈਟਰੋਲ ਪੰਪ ਨੇੜੇ ਇਕ ਹਾਦਸੇ ’ਚ ਇਕ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਲਈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਗਿਆ ਹੈ, ਜਿਨ੍ਹਾਂ ਵੱਲੋਂ ਲਿਖਾਏ ਗਏ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।


author

Gurminder Singh

Content Editor

Related News