ਥਾਣੇਦਾਰ ਦੀ ਧੀ ਨੇ ਲੰਡਨ ''ਚ ਗੱਡੇ ਝੰਡੇ, ਸਖ਼ਤ ਮਿਹਨਤ ਸਦਕਾ ਹਾਸਲ ਕੀਤਾ ਵੱਡਾ ਮੁਕਾਮ

Friday, Jul 19, 2024 - 06:31 PM (IST)

ਥਾਣੇਦਾਰ ਦੀ ਧੀ ਨੇ ਲੰਡਨ ''ਚ ਗੱਡੇ ਝੰਡੇ, ਸਖ਼ਤ ਮਿਹਨਤ ਸਦਕਾ ਹਾਸਲ ਕੀਤਾ ਵੱਡਾ ਮੁਕਾਮ

ਮੁੱਲਾਂਪੁਰ ਦਾਖਾ (ਕਾਲੀਆ) : ਅੱਜ ਦੇ ਯੁੱਗ ਵਿਚ ਧੀਆਂ ਪੁੱਤਰਾਂ ਤੋਂ ਘੱਟ ਨਹੀਂ ਅਤੇ ਹਰ ਮੁਕਾਮ 'ਚ ਆਪਣਾ ਨਾਮ ਦਰਜ ਕਰਵਾ ਰਹੀਆਂ ਹਨ ਉਹ ਭਾਵੇਂ ਦੇਸ਼ ਹੋਵੇ ਜਾਂ ਵਿਦੇਸ਼। ਇਸ ਦੀ ਤਾਜ਼ਾ ਉਦਾਹਰਣ ਐਡਵੋਕੇਟ ਸੰਦੀਪ ਕੌਰ ਸਰਾਰੀ ਤੋਂ ਮਿਲੀ ਹੈ ਜੋ ਕਿ ਥਾਣੇਦਾਰ ਪਰਮਜੀਤ ਸਿੰਘ ਦੀ ਪੁੱਤਰੀ ਹੈ ਜੋ ਐੱਸ. ਐੱਸ. ਪੀ. ਦਫਤਰ ਵਿਖੇ ਨੌਕਰੀ ਕਰਦੇ ਹਨ। ਐਡਵੋਕੇਟ ਸੰਦੀਪ ਕੌਰ ਸਰਾਰੀ ਵਾਸੀ ਭੈਣੀ ਗੁੱਜਰਾਂ ਨੇ ਇੰਗਲੈਂਡ ਵਿਚ ਲਾਅ ਦੀ ਮਾਸਟਰ ਡਿਗਰੀ ਹਾਸਲ ਕੀਤੀ ਹੈ। ਸਰਾਰੀ ਨੇ ਮੁੱਢਲੀ ਪੜ੍ਹਾਈ ਪੁਲਸ ਪਬਲਿਕ ਸਕੂਲ ਭਰੋਵਾਲ ਕਲਾਂ ਤੋਂ ਹਾਸਲ ਕੀਤੀ ਅਤੇ ਬੀ. ਏ, ਐੱਲ. ਐੱਲ. ਬੀ. ਦੀ ਡਿਗਰੀ ਸਿੱਧਵਾਂ ਕਾਲਜ ਅਤੇ ਐੱਲ. ਐੱਲ. ਐੱਮ. ਦੀ ਡਿਗਰੀ ਸੀ. ਟੀ. ਯੂਨੀਵਰਸਿਟੀ ਜਗਰਾਓਂ ਤੋਂ ਹਾਸਲ ਕਰਕੇ ਜੁਡੀਸ਼ੀਅਲ ਕੋਰਟ ਜਗਰਾਓਂ ਵਿਖੇ ਪਰੈਕਟਸ ਕੀਤੀ। 

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਬੇਹੱਦ ਅਹਿਮ ਖ਼ਬਰ, ਜਾਰੀ ਹੋਈ ਗਈ ਐਡਵਾਈਜ਼ਰੀ

ਇੰਗਲੈਂਡ ਜਾ ਕੇ ਸਖਤ ਮਿਹਨਤ ਕਰਦਿਆਂ 18-07-2024 ਨੂੰ ਬਰੂਨਲ ਯੂਨੀਵਰਸਟੀ ਲੰਡਨ ਯੂ.ਕੇ. ਤੋਂ ਲਾਅ ਦੀ ਮਾਸਟਰ ਡਿਗਰੀ ਕੰਪਲੀਟ ਕੀਤੀ ਅਤੇ ਆਪਣੇ ਬੇਟ ਇਲਾਕੇ ਅਤੇ ਮਾਂ-ਬਾਪ ਦਾ ਨਾਮ ਰੋਸ਼ਨ ਕੀਤਾ। ਧੀ ਦੀ ਵਿਦੇਸ਼ ਵਿਚ ਵਿੱਦਿਅਕ ਪ੍ਰਾਪਤੀ ਤੋਂ ਖੁਸ਼ ਹੋ ਕੇ ਏ. ਐੱਸ. ਆਈ. ਪ੍ਰਮਜੀਤ ਸਿੰਘ ਨੂੰ ਵਧਾਈਆਂ ਦੇਣ ਦਾ ਤਾਂਤਾ ਲੱਗਾ ਹੋਇਆ ਹੈ। 

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਹੈਪੀ ਦੀ ਗ੍ਰਿਫ਼ਤਾਰੀ ਦੇ ਮਾਮਲੇ 'ਚ ਆਇਆ ਨਵਾਂ ਮੋੜ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News