ਪੰਜਾਬ ''ਚ ਵੱਡਾ ਰੇਲ ਹਾਦਸਾ, ਡੱਬੇ ਪਟੜੀ ਤੋਂ ਉਤਰਨ ਮਗਰੋਂ ਪਲਟੇ
Friday, Oct 16, 2026 - 03:36 PM (IST)
ਰਾਮਪੁਰਾ ਫੂਲ (ਰਜਨੀਸ਼) : ਬਠਿੰਡਾ ਤੋਂ ਅੰਬਾਲਾ ਵੱਲ ਜਾ ਰਹੀ ਰਨ-ਥਰੂ ਇਕ ਮਾਲ ਗੱਡੀ ਦੇ ਕੁਝ ਡੱਬੇ ਸ਼ੁੱਕਰਵਾਰ ਤੜਕਸਾਰ ਸ਼ਹਿਰ ਰਾਮਪੁਰਾ ਫੂਲ ਵਿਖੇ ਸਟੇਸ਼ਨ ਤੋਂ ਪਹਿਲਾਂ ਹੀ ਅਚਾਨਕ ਪਟੜੀ ਤੋਂ ਉਤਰ ਗਏ ਅਤੇ ਪਲਟ ਗਏ। ਇਸ ਘਟਨਾ ਕਾਰਨ ਰੇਲਵੇ ਟਰੈਕ ਬੰਦ ਹੋ ਗਿਆ ਪਰ ਰਾਹਤ ਦੀ ਗੱਲ ਇਹ ਰਹੀ ਕਿ ਹਾਦਸੇ ਵਿਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਜਾਣਕਾਰੀ ਮੁਤਾਬਕ ਉਕਤ ਟਰੇਨ ਦੇ ਇਕ ਡਿੱਬੇ ਦੇ ਐਕਸਲ ਵੀਲ (ਪਹੀਏ) ਨਿਕਲਣ ਕਾਰਨ ਇਹ ਹਾਦਸਾ ਵਾਪਰਿਆ ਪਰ ਰੇਲਵੇ ਅਧਿਕਾਰੀਆਂ ਨੇ ਇਸ ਹਾਦਸੇ ਦੇ ਕਾਰਨਾਂ ਨੂੰ ਲੈ ਕੇ ਇਸ ਸਬੰਧ ਵਿਚ ਅਧਿਕਾਰਿਤ ਤੌਰ 'ਤੇ ਕੋਈ ਪੁਸ਼ਟੀ ਨਹੀਂ ਕੀਤੀ ।
ਇਹ ਵੀ ਪੜ੍ਹੋ : ਪਰਵਿੰਦਰ ਝੋਟਾ ਦੇ ਸਸਕਾਰ ਨੂੰ ਲੈ ਕੇ ਵੱਡੀ ਖ਼ਬਰ, ਮੀਟਿੰਗ ਤੋਂ ਬਾਅਦ ਡੀ. ਆਈ. ਜੀ. ਦਾ ਵੱਡਾ ਬਿਆਨ
ਜਾਣਕਾਰੀ ਮੁਤਾਬਕ ਉਕਤ ਮਾਲ ਗੱਡੀ ਰਾਹੀਂ ਵਿਚ ਇਕ ਕੰਪਨੀ ਦੀਆਂ ਕਾਰਾਂ ਲੋਡ ਕਰਕੇ ਬਠਿੰਡੇ ਤੋਂ ਅੰਬਾਲੇ ਵੱਲ ਲਿਜਾਈਆਂ ਜਾ ਰਹੀਆਂ ਸਨ। ਫਿਲਹਾਲ ਟਰੈਕ ਬੰਦ ਹੈ ਅਤੇ ਰੇਲਵੇ ਅਧਿਕਾਰੀਆਂ ਵੱਲੋਂ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਟਰੈਕ ਨੂੰ ਜਲਦ ਤੋਂ ਜਲਦ ਖੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪਰਵਿੰਦਰ ਝੋਟਾ ਕਤਲ ਮਾਮਲੇ 'ਚ ਵੱਡੀ ਕਾਰਵਾਈ, SHO ਬੇਅੰਤ ਕੌਰ ਸਸਪੈਂਡ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
