ਤੇਰਾ ਤੇਰਾ ਹੱਟੀ ਨੇ ਗਣਤੰਤਰ ਦਿਵਸ ਪਰੇਡ ਮੌਕੇ ਲਾਇਆ ਲੰਗਰ
Sunday, Jan 26, 2025 - 07:34 PM (IST)
ਜਲੰਧਰ : ਅੱਜ ਪੂਰੇ ਦੇਸ਼ ਵਿਚ ਗਣਤੰਤਰ ਦਿਵਸ ਪੂਰੇ ਜੋਸ਼ ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਵੱਖ-ਵੱਖ ਸਕੂਲਾਂ ਦੇ ਬੱਚੇ ਇਕੱਠੇ ਹੋਏ ਤੇ ਪਰੇਡ ਵੀ ਕੱਢੀ ਗਈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ 76ਵੇਂ ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਦੀ ਫੁੱਲ ਡਰੈੱਸ ਰਿਹਰਸਲ ਦੌਰਾਨ ਰਾਸ਼ਟਰੀ ਝੰਡਾ ਲਹਿਰਾਇਆ।
ਇਸ ਮੌਕੇ ਤੇਰਾ ਤੇਰਾ ਹੱਟੀ 120 ਫੁੱਟੀ ਰੋਡ ਜਲੰਧਰ ਵੱਲੋਂ ਭਾਰਤ ਦੇ 76ਵੇਂ ਗਣਤੰਤਰ ਦਿਵਸ (26 ਜਨਵਰੀ) ਦੀ ਪਰੇਡ ਦੇ ਮੌਕੇ ਜਲੰਧਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਬਾਹਰ ਸਕੂਲੀ ਬੱਚਿਆਂ ਅਤੇ ਜਵਾਨਾਂ ਦੇ ਲਈ ਚਾਹ ਅਤੇ ਬਿਸਕੁਟ ਦਾ ਲੰਗਰ ਲਗਾਇਆ ਗਿਆ। ਤੇਰਾ ਤੇਰਾ ਹੱਟੀ ਵਲੋਂ ਇਸ ਸੇਵਾ ਪਿਛਲੇ ਕਈ ਸਾਲਾਂ ਤੋਂ ਕੀਤੀ ਜਾ ਰਹੀ ਹੈ। ਚਾਹ ਅਤੇ ਬਿਸਕੁਟ ਦੇ ਲੰਗਰ ਦੀ ਸੇਵਾ ਸਵੇਰੇ 8 ਵਜੇ ਤੋਂ ਦੁਪਹਿਰ 1 ਵਜੇ ਤੱਕ ਚਲੀ। ਜਿਸ 'ਚ ਤੇਰਾ ਤੇਰਾ ਹੱਟੀ ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ, ਯਾਦਵਿੰਦਰ ਸਿੰਘ, ਵਰਿੰਦਰ ਸਿੰਘ, ਪਰਵਿੰਦਰ ਸਿੰਘ ਖਾਲਸਾ, ਹਰਤਰਮਨ ਸਿੰਘ, ਹਿਤੇਸ਼ ਸ਼ਰਮਾ, ਕਾਰਤਿਕ ਬਤਰਾ, ਸੰਨੀ ਸਿੰਘ, ਪ੍ਰਭ ਕੌਰ, ਦਮਨ ਸਿੰਘ, ਇਸ਼ਰੀਨ, ਆਰੀਅਨ ਬਤਰਾ, ਲੱਕੀ, ਮਾਨਸੀ ਅਤੇ ਸਾਥੀਆਂ ਨੇ ਲੰਗਰ ਦੀ ਸੇਵਾ ਕਿੱਤੀ।