ਗੋਲਡਨ ਬਡਜ਼ ਸਕੂਲ ਤੇ ਤੇਰਾ-ਤੇਰਾ ਹੱਟੀ ਨੇ ਲਗਾਇਆ ਖੂਨਦਾਨ ਕੈਂਪ
Saturday, Feb 14, 2026 - 07:15 PM (IST)
ਜਲੰਧਰ:ਅੱਜ 14 ਫਰਵਰੀ 2026 ਨੂੰ ਅੰਬੇਦਕਰ ਕਲੋਨੀ ਵਰਿਆਣਾ ਵਿਖੇ ਗੋਲਡਨ ਬਡਜ਼ ਸਕੂਲ ਦੇ ਸਟਾਫ਼ ਅਤੇ ਤੇਰਾ-ਤੇਰਾ ਹੱਟੀ ਜਲੰਧਰ ਵਲੋਂ ਸਾਂਝੇ ਤੌਰ 'ਤੇ ਖੂਨਦਾਨ ਕੈਂਪ ਲਗਾਇਆ ਗਿਆ। ਇਹ ਖੂਨਦਾਨ ਕੈਂਪ ਕੇ. ਐੱਮ. ਐੱਚ. ਹਸਪਤਾਲ ਦੇ ਡਾਕਟਰ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਲਗਿਆ। ਇਸ ਮੌਕੇ ਫਿਜਿਓਥਰੇਪੀ ਦੇ ਡਾਕਟਰ ਰੰਤਦੇਵ ਜੀ ਅਤੇ ਸਟਾਫ਼ ਦੀ ਦੇਖਰੇਖ ਮਰੀਜ਼ਾਂ ਦਾ ਫਰੀ ਚੈਕਅਪ ਕੀਤਾ ਗਿਆ।

ਖੂਨਦਾਨ ਕੈਂਪ ਵਿੱਚ ਜਲੰਧਰ ਦੇ ਮੇਅਰ ਸਾਬ ਸ਼੍ਰੀ ਵਿਨੀਤ ਧੀਰ ਮੁੱਖ ਮਹਿਮਾਨ ਤੌਰ ਤੇ ਪੂਜੇ, ਉਨ੍ਹਾਂ ਨੇ ਸਕੂਲ ਸਟਾਫ ਅਤੇ ਤੇਰਾ-ਤੇਰਾ ਹੱਟੀ ਟੀਮ ਦੀ ਸ਼ਲਾਂਘਾ ਕੀਤੀ।

ਵਰਿਆਣਾ ਪਿੰਡ ਦੀ ਸਰਪੰਚ ਸਾਹਿਬ ਸਿਮਰਨਜੀਤ ਕੌਰ ਤੇ ਸੁਸ਼ੀਲ ਰਿੰਕੂ ਦਾ ਭਤੀਜਾ ਅਭਿਸ਼ੇਕ ਤੇ ਪੀਏ ਸ਼ੰਮੀ ਥਾਪਾ ਨੇ ਵਿਸ਼ੇਸ਼ ਤੌਰ ਪੁੱਜ ਕੇ ਸਹਿਯੋਗ ਦਿੱਤਾ। ਦਾਨੀ ਸੱਜਣਾ ਵਲੋਂ 11 ਯੂਨਿਟ ਖੂਨਦਾਨ ਕੀਤਾ ਗਿਆ।

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਮਤੀ ਰੇਨੂੰ ਵਧਾਵਨ, ਕੋਰਡੀਨੇਟਰ ਗਗਨਦੀਪ ਕੌਰ, ਸਕੂਲ ਦਾ ਸਟਾਫ ਮੈਡਮ ਰੁਪਿੰਦਰ ਕੌਰ, ਪਰਮਜੀਤ ਕੌਰ, ਗੁਨਜੀਤ ਕੌਰ, ਹਰਪ੍ਰੀਤ ਕੌਰ, ਕੋਮਲ ਮਨੋਚਾ, ਪੁਨਮ ਭਾਰਦਵਾਜ, ਪੁਸ਼ਪਿੰਦਰ ਕੌਰ, ਅਮਨਦੀਪ ਕੌਰ, ਮਾਨਯਤਾ ਪਠਾਨੀਆ, ਮੁਸਕਾਨ ਡੱਬ ਅਤੇ ਤੇਰਾ-ਤੇਰਾ ਹੱਟੀ ਦੇ ਮੁੱਖ ਸੇਵਾਦਰ ਤਰਵਿੰਦਰ ਸਿੰਘ ਰਿੰਕੂ, ਦਵਿੰਦਰ ਸਿੰਘ, ਹਰਤਰਮਨ ਸਿੰਘ ਤੇ ਹੋਰ ਕਈ ਸੇਵਾਦਾਰ ਇਸ ਖੂਨਦਾਨ ਕੈਂਪ 'ਚ ਪੁੱਜੇ।

ਤੇਰਾ-ਤੇਰਾ ਹੱਟੀ ਵਲੋਂ ਸਭ ਨੂੰ ਵਾਤਾਵਰਨ ਦੀ ਸੰਭਾਲ ਲਈ ਬੁੱਟੇ ਦੇ ਕੇ ਸਨਮਾਨਿਤ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
