ਮੰਦਰ ''ਚੋਂ ਚੋਰਾਂ ਨੇ ਰਾਧਾ ਰਾਣੀ ਦਾ ਮੁਕਟ ਉਡਾਇਆ

Friday, Mar 02, 2018 - 12:22 AM (IST)

ਮੰਦਰ ''ਚੋਂ ਚੋਰਾਂ ਨੇ ਰਾਧਾ ਰਾਣੀ ਦਾ ਮੁਕਟ ਉਡਾਇਆ

ਹੁਸ਼ਿਆਰਪੁਰ, (ਅਮਰਿੰਦਰ)- ਸ਼ਹਿਰ ਦੇ ਬਿਲਕੁੱਲ ਵਿਚਕਾਰ ਸਥਿਤ ਮੁਹੱਲਾ ਸ਼ੇਖਾ  'ਚ ਵੀਰਵਾਰ ਦੇਰ ਸ਼ਾਮ ਮੋਟਰਸਾਈਕਲ ਸਵਾਰ ਚੋਰਾਂ ਨੇ ਰਾਧਾ ਕ੍ਰਿਸ਼ਨ ਮੰਦਰ 'ਚ ਰਾਧਾ ਰਾਣੀ ਦੇ ਸਿਰ 'ਤੇ ਲੱਗੇ ਚਾਂਦੀ ਦਾ ਮੁਕਟ ਉੁਡਾ ਕੇ ਫ਼ਰਾਰ ਹੋ ਗਿਆ। ਮੁਕਟ ਚੋਰੀ ਹੋਣ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਲਕ ਝਪਕਦੇ ਹੀ ਚੋਰੀ ਨੂੰ ਦਿੱਤਾ ਅੰਜਾਮ: ਮੌਕੇ 'ਤੇ ਪਹੁੰਚੀ ਥਾਣਾ ਸਿਟੀ ਪੁਲਸ ਨੂੰ ਮੁਹੱਲੇ ਦੇ ਸ਼ਰਧਾਲੂਆਂ ਤੇ ਪੁਜਾਰੀ ਮਸਤ ਰਾਮ ਨੇ ਦੱਸਿਆ ਕਿ ਦੇਰ ਸ਼ਾਮ 6 ਵਜੇ ਦੇ ਕਰੀਬ ਮੋਟਰਸਾਈਕਲ ਸਵਾਰ 2 ਨੌਜਵਾਨ ਮੰਦਰ ਦੇ ਨਜ਼ਦੀਕ ਪਹੁੰਚੇ। ਇਕ ਲੜਕੇ ਨੇ ਮੋਟਰਸਾਈਕਲ ਨੂੰ ਸਟਾਰਟ ਕਰ ਕੇ ਰੱਖਿਆ ਸੀ ਉਥੇ ਦੂਜੇ ਦੇ ਹੱਥ 'ਚ 10 ਰੁਪਏ ਦਾ ਨੋਟ ਲੈ ਕੇ ਮੰਦਰ ਦੇ ਅੰਦਰ ਜਾਣ ਲੱਗਾ। ਲੋਕਾਂ ਨੂੰ ਲੱਗਾ ਕਿ ਮੱਥਾ ਟੇਕਣ ਦੇ ਬਾਅਦ ਸ਼ਾਇਦ ਇਹ 10 ਰੁਪਏ ਚੜ੍ਹਾ ਦੇਵੇਗਾ। ਇਸੇ ਦੌਰਾਨ ਨੌਜਵਾਨ ਪਲਕ ਝਪਕਦੇ ਹੀ ਰਾਧਾ ਰਾਣੀ ਦੇ ਸਿਰ 'ਤੇ ਲੱਗੇ ਚਾਂਦੀ ਦਾ ਮੁਕਟ ਚੋਰੀ ਕਰ ਕੇ ਤੇਜ਼ੀ² ਨਾਲ ਮੰਦਰ ਦੇ ਬਾਹਰ ਆ ਕੇ ਮੋਟਰਸਾਈਕਲ 'ਤੇ ਆਪਣੇ ਸਾਥੀ ਨਾਲ ਫ਼ਰਾਰ ਹੋ ਗਿਆ। ਸੰਪਰਕ ਕਰਨ 'ਤੇ ਥਾਣਾ ਸਿਟੀ ਪੁਲਸ ਨੇ ਦੱਸਿਆ ਕਿ ਆਸਪਾਸ ਦੇ ਘਰਾਂ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਦੀ ਜਾਂਚ ਕਰ ਰਹੇ ਹਨ, ਫਿਲਹਾਲ ਪੁਲਸ ਅਣਪਛਾਤੇ ਚੋਰਾਂ ਦੇ ਖਿਲਾਫ਼ ਕੇਸ ਦਰਜ ਲਿਆ ਹੈ।


Related News