ਚੰਡੀਗੜ੍ਹ : ਬੱਦਲ ਛਾਏ ਰਹਿਣ ਕਾਰਨ ਡਿਗਿਆ 5 ਡਿਗਰੀ ਪਾਰਾ
Wednesday, Jun 19, 2019 - 03:12 PM (IST)
ਚੰਡੀਗੜ੍ਹ (ਵੈਭਵ) : ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਦੇ ਬਾਵਜੂਦ ਵੀ ਬੀਤੇ 2 ਦਿਨਾਂ ਤੋਂ ਸ਼ਹਿਰ 'ਚ ਬਾਰਸ਼ ਨਹੀਂ ਹੋ ਰਹੀ। ਸੋਮਵਾਰ ਰਾਤ ਨੂੰ ਸ਼ਹਿਰ 'ਚ ਹਲਕੀ ਬੂੰਦਾਬਾਂਦੀ ਹੋਈ ਸੀ। ਮੰਗਲਵਾਰ ਨੂੰ ਸਵੇਰੇ ਹੀ ਬੱਦਲ ਛਾਏ ਰਹਿਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਮੰਗਲਵਾਰ ਨੂੰ 5 ਡਿਗਰੀ ਪਾਰਾ ਡਿਗਣ ਨਾਲ ਵੱਧ ਤੋਂ ਵੱਧ ਤਾਪਮਾਨ 33.2 ਡਿਗਰੀ ਦਰਜ ਕੀਤਾ ਗਿਆ, ਜਦੋਂ ਕਿ ਘੱਟੋ-ਘੱਟ ਤਾਪਮਾਨ ਵੀ 1 ਡਿਗਰੀ ਦੀ ਗਿਰਾਵਟ ਨਾਲ 24.3 ਡਿਗਰੀ ਦਰਜ ਕੀਤਾ ਗਿਆ।
ਸੁਹਾਵਣੇ ਮੌਸਮ ਦਾ ਮਜ਼ਾ ਲੈਣ ਤੋਂ ਲੋਕ ਪਿੱਛੇ ਨਹੀਂ ਰਹੇ। ਸੁਖਨਾ ਝੀਲ 'ਤੇ ਮੌਸਮ ਦਾ ਆਨੰਦ ਲੈਂਦੇ ਹੋਏ ਸ਼ਹਿਰਵਾਸੀ ਵੱਡੀ ਗਿਣਤੀ 'ਚ ਦੇਖੇ ਜਾ ਸਕਦੇ ਸਨ। ਬੁੱਧਵਾਰ ਨੂੰ ਵੀ ਸ਼ਹਿਰ 'ਚ ਬੱਦਲ ਛਾਏ ਰਹਿਣਗੇ ਅਤੇ ਬਾਰਸ਼ ਹੋਣ ਦੀ ਸੰਭਾਵਨਾ ਵੀ ਬਣੀ ਹੋਈ ਹੈ। ਇਸ ਦੌਰਾਨ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਰਹੇਗਾ, ਪਰ ਘੱਟ ਤੋਂ ਘੱਟ ਤਾਪਮਾਨ 27 ਡਿਗਰੀ ਤੱਕ ਪਹੁੰਚ ਸਕਦਾ ਹੈ। ਇਸੇ ਤਰ੍ਹਾਂ ਸ਼ੁੱਕਰਵਾਰ ਨੂੰ ਵੀ ਅੰਸ਼ਿਕ ਤੌਰ 'ਤੇ ਬੱਦਲ ਛਾਏ ਰਹਿਣ ਦੇ ਆਸਾਰ ਹਨ।