ਮੋਹਾਲੀ 'ਚ ਭੜਕੇ ਅਧਿਆਪਕਾਂ ਨੇ ਕੀਤਾ ਏਅਰਪੋਰਟ ਰੋਡ ਜਾਮ, ਇਕ ਨੇ ਕੱਟੀ ਨਸ (ਤਸਵੀਰਾਂ)

Sunday, Aug 06, 2017 - 09:17 PM (IST)

ਮੋਹਾਲੀ 'ਚ ਭੜਕੇ ਅਧਿਆਪਕਾਂ ਨੇ ਕੀਤਾ ਏਅਰਪੋਰਟ ਰੋਡ ਜਾਮ, ਇਕ ਨੇ ਕੱਟੀ ਨਸ (ਤਸਵੀਰਾਂ)

ਮੋਹਾਲੀ : ਇਥੇ ਗੁਰਦੁਆਰਾ ਸਿੰਘ ਸ਼ਹੀਦਾਂ ਨੇੜੇ ਪਿਛਲੇ ਲਗਭਗ 54 ਦਿਨਾਂ ਤੋਂ ਸੋਹਾਣਾ ਦੀ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਕੇ ਪ੍ਰਦਰਸ਼ਨ ਕਰ ਰਹੇ ਈ. ਟੀ. ਟੀ. ਟੈੱਟ ਪਾਸ ਅਧਿਆਪਕਾਂ ਨੇ ਐਤਵਾਰ ਨੂੰ ਮੋਹਾਲੀ ਏਅਰਪੋਰਟ ਰੋਡ ਜਾਮ ਕਰ ਦਿੱਤਾ। ਜਿਸ ਨਾਲ ਏਅਰਪੋਰਟ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਗੁੱਸੇ 'ਚ ਆਈ ਅਧਿਆਪਕਾ ਸੁਨੀਤਾ ਰਾਣੇ ਨੇ ਆਪਣੇ ਹੱਥ ਦੀ ਨਸ ਕੱਟ ਲਈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਲਈ ਜਦੋਂ ਸਾਥੀ ਅਧਿਆਪਕ ਖਾਣਾ ਲੈ ਕੇ ਜਾਣ ਲੱਗੇ ਤਾਂ ਪੁਲਸ ਨੇ ਉਨ੍ਹਾਂ ਰੋਕ ਲਿਆ ਜਿਸ ਤੋਂ ਗੁੱਸੇ 'ਚ ਅਧਿਆਪਕਾਂ ਦਾ ਰੋਹ ਹੋਰ ਭੜਕ ਗਿਆ।
ਅਧਿਆਪਕਾਂ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਕਾਰਨ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਲੰਗਰ ਦੀ ਸੇਵਾ ਵੀ ਪ੍ਰਭਾਵਤ ਹੋਈ। ਇਸ ਦੌਰਾਨ ਟੈਂਕੀ 'ਤੇ ਚੜ੍ਹੇ ਚਾਰ ਅਧਿਆਪਕਾਂ ਨੇ ਆਪਣੇ ਉਪਰ ਤੇਲ ਛਿੜਕ ਕੇ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ।


Related News