ਟਰੱਕ ਦੀ ਲਪੇਟ ''ਚ ਆਉਣ ਨਾਲ ਅਧਿਆਪਕ ਦੀ ਮੌਤ

Friday, Jan 26, 2018 - 02:06 AM (IST)

ਟਰੱਕ ਦੀ ਲਪੇਟ ''ਚ ਆਉਣ ਨਾਲ ਅਧਿਆਪਕ ਦੀ ਮੌਤ

ਹੁਸ਼ਿਆਰਪੁਰ, (ਜ.ਬ.)- ਅੱਜ ਸਵੇਰੇ ਜਿਥੇ ਟੈਗੋਰ ਪਾਰਕ ਨੇੜੇ 2 ਨਿੱਜੀ ਸਕੂਲਾਂ ਦੀਆਂ ਬੱਸਾਂ 'ਚ ਟੱਕਰ ਨਾਲ ਹੜਕੰਪ ਮਚ ਗਿਆ ਸੀ, ਸ਼ਾਮ ਨੂੰ ਉਸੇ ਸਥਾਨ 'ਤੇ ਸਰਕਾਰੀ ਹਾਈ ਸਕੂਲ ਭਾਗੋਵਾਲ 'ਚ ਤੈਨਾਤ ਡਰਾਇੰਗ ਮਾਸਟਰ ਗੁਰਜੀਤ ਸਿੰਘ ਉਰਫ਼ ਬਬਲਾ ਦੀ ਟਰੱਕ ਦੀ ਲਪੇਟ 'ਚ ਆਉਣ ਨਾਲ ਮੌਕੇ 'ਤੇ ਮੌਤ ਹੋ ਗਈ। ਮ੍ਰਿਤਕ ਅਧਿਆਪਕ ਗੁਰਜੀਤ ਸਿੰਘ ਹੁਸ਼ਿਆਰਪੁਰ ਦੇ ਨਜ਼ਦੀਕ ਪਿੰਡ ਬੱਸੀ ਗੁਲਾਮ ਹੁਸੈਨ ਦਾ ਰਹਿਣ ਵਾਲਾ ਸੀ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ 'ਚ ਤੈਨਾਤ ਏ. ਐੱਸ. ਆਈ. ਇੰਦਰਜੀਤ ਸਿੰਘ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ। ਦੋਸ਼ੀ ਟਰੱਕ ਚਾਲਕ ਨੂੰ ਹਿਰਾਸਤ 'ਚ ਲੈਣ ਉਪਰੰਤ ਲਾਸ਼ ਦਾ ਪੰਚਨਾਮਾ ਕਰਨ ਉਪਰੰਤ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।


Related News