ਦੱਖਣੀ ਭਾਰਤ ਦੇ 5 ਸੂਬਿਆਂ ਦੇ ‘ਸੰਗਠਨ ਪਰਵ’ ਦੇ ਸੁਪਰਵਾਈਜ਼ਰ ਬਣੇ ਤਰੁਣ ਚੁੱਘ

Sunday, Dec 01, 2024 - 12:48 AM (IST)

ਦੱਖਣੀ ਭਾਰਤ ਦੇ 5 ਸੂਬਿਆਂ ਦੇ ‘ਸੰਗਠਨ ਪਰਵ’ ਦੇ ਸੁਪਰਵਾਈਜ਼ਰ ਬਣੇ ਤਰੁਣ ਚੁੱਘ

ਜਲੰਧਰ/ਚੰਡੀਗੜ੍ਹ- ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੇ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਅਤੇ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਅਤੇ ਮੰਡਲ ਪੱਧਰ ਤੋਂ ਲੈ ਕੇ ਸੂਬਿਆਂ ਤਕ ਚੋਣਾਂ ਕਰਵਾਉਣ ਲਈ ‘ਸੰਗਠਨ ਪਰਵ’ ਦੀ ਸ਼ੁਰੂਆਤ ਅੰਤਰਰਾਸ਼ਟਰੀ ਦਫਤਰ ’ਚ ਕੀਤੀ ਸੀ।

ਇਸੇ ਲੜੀ ਤਹਿਤ ‘ਸੰਗਠਨ ਪਰਵ’ ਦੀ ਜ਼ਿੰਮੇਵਾਰੀ ਪਾਰਟੀ ਦੇ ਪ੍ਰਮੁੱਖ ਆਗੂਆਂ ਨੂੰ ਦਿੱਤੀ ਗਈ ਹੈ, ਜਿਨ੍ਹਾਂ ’ਚ ਤਰੁਣ ਚੁੱਘ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਪਾਰਟੀ ਨੇ ਦੱਖਣੀ ਭਾਰਤ ਦੇ 5 ਵੱਡੇ ਸੂਬਿਆਂ ਵਿਚ ਚੋਣਾਂ ਕਰਵਾਉਣ ਦਾ ਕੰਮ ਸੌਂਪਿਆ ਹੈ। ਚੁੱਘ ਨੂੰ ਦੱਖਣੀ ਭਾਰਤ ਦੇ 5 ਅਹਿਮ ਸੂਬਿਆਂ ਕਰਨਾਟਕ, ਤਾਮਿਲਨਾਡੂ, ਕੇਰਲਾ, ਪੁੱਡੂਚੇਰੀ ਅਤੇ ਲਕਸ਼ਦੀਪ ਦੇ ‘ਸੰਗਠਨ ਪਰਵ’ ਲਈ ਪਾਰਟੀ ਦੀ ਉੱਚ ਲੀਡਰਸ਼ਿਪ ਵਲੋਂ ਸੁਪਰਵਾਈਜ਼ਰ ਬਣਾਇਆ ਗਿਆ ਹੈ।


author

Rakesh

Content Editor

Related News