ਵਿਆਹ ਕਰਵਾ ਕੇ ਵਿਦੇਸ਼ ਜਾਣ ਦੇ ਸੁਫ਼ਨੇ ਵੇਖਣ ਵਾਲੇ ਹੋ ਜਾਣ ਸਾਵਧਾਨ, ਇੰਝ ਵੱਜ ਰਹੀ ਹੈ ਠੱਗੀ

09/10/2020 11:07:46 AM

ਤਰਨਤਾਰਨ (ਰਾਜੂ) : ਅੱਜ-ਕੱਲ ਦੀ ਨੌਜਵਾਨ ਪੀੜ੍ਹੀ 'ਚ ਵਿਦੇਸ਼ ਜਾਣ ਰੁਝਾਨ ਕਾਫ਼ੀ ਵੱਧ ਰਿਹਾ ਹੈ। ਮੁੰਡੇ ਆਈਲੈਟਸ ਵਾਲੀ ਕੁੜੀ ਨਾਲ ਵਿਆਹ ਕਰਵਾ ਕੇ ਜ਼ਿਆਦਾਤਰ ਬਾਹਰ ਜਾ ਰਹੇ ਹਨ। ਅਜਿਹੇ 'ਚ ਕਈ ਵਾਰ ਉਨ੍ਹਾਂ ਨੂੰ ਬਹੁਤ ਵੱਡੇ ਧੋਖੇ ਦਾ ਵੀ ਸ਼ਿਕਾਰ ਹੋਣਾ ਪੈ ਰਿਹਾ। ਅਜਿਹਾ ਹੀ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ, ਜਿਥੇ ਥਾਣਾ ਸਰਾਏ ਅਮਾਨਤ ਖਾਂ ਪੁਲਸ ਨੇ ਵਿਆਹ ਕਰਵਾ ਕੇ ਕੈਨੇਡਾ ਜਾਣ ਵਾਲੀ ਪਤਨੀ ਵਲੋਂ ਪਤੀ ਅਤੇ ਸਹੁਰੇ ਪਰਿਵਾਰ ਨਾਲੋਂ ਰਿਸ਼ਤੇ ਨਾਤੇ ਤੋੜ ਕੇ ਲੱਖਾਂ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੁੜੀ ਅਤੇ ਉਸ ਦੇ ਮਾਪਿਆਂ ਵਿਰੁੱਧ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਧੀ ਨਾਲ ਲੜਨ ਤੋਂ ਰੋਕਦੀ ਸੀ ਸੱਸ, ਗੁੱਸੇ 'ਚ ਆਏ ਜਵਾਈ ਨੇ ਬਲੇਡ ਨਾਲ ਵੱਢਿਆ ਗਲਾ, ਲੱਗੇ 60 ਟਾਂਕੇ

ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਬਲਕਾਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਕਸੇਲ ਨੇ ਦੱਸਿਆ ਕਿ ਇੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਜਮਸ਼ੇਦਪੁਰ (ਝਾਰਖੰਡ) ਨੇ ਆਪਣੀ ਪਤਨੀ ਰਾਜਵੰਤ ਕੌਰ ਨਾਲ ਮਿਲ ਕੇ ਸੋਚੀ ਸਮਝੀ ਸਾਜਿਸ਼ ਕਰਕੇ ਆਪਣੀ ਧੀ ਪਵਨਦੀਪ ਕੌਰ ਦਾ ਵਿਆਹ ਉਸ ਦੇ ਪੁੱਤ ਗੁਰਲਾਲ ਸਿੰਘ ਨਾਲ ਕਰਵਾ ਦਿੱਤਾ। ਵਿਆਹ ਪਿੱਛੋਂ ਪਵਨਦੀਪ ਕੌਰ ਕੁਝ ਸਮਾਂ ਸਾਡੇ ਕੋਲ ਰਹੀ ਜਦ ਕਿ ਬਾਅਦ ਵਿਚ ਉਸ ਦੇ ਲੜਕੇ ਗੁਰਲਾਲ ਸਿੰਘ ਨੇ ਰਿਸ਼ਤੇਦਾਰਾਂ, ਆੜ੍ਹਤੀਆਂ ਅਤੇ ਬੈਂਕ ਦੀ ਲਿਮਟ ਵਿਚੋਂ 17 ਲੱਖ 20 ਹਜ਼ਾਰ ਰੁਪਏ ਕਰਜ਼ਾ ਲੈ ਕੇ ਪਵਨਦੀਪ ਕੌਰ ਨੂੰ ਕੈਨੇਡਾ ਭੇਜ ਦਿੱਤਾ। ਜਿੱਥੇ ਜਾ ਕੇ ਪਵਨਦੀਪ ਕੌਰ ਨੇ ਉਸ ਦੇ ਲੜਕੇ ਨੂੰ ਵੀਜ਼ਾ ਭੇਜ ਦਿੱਤਾ ਪਰ ਕੈਨੇਡਾ ਪਹੁੰਚਣ 'ਤੇ ਉਸ ਦੇ ਮੁੰਡੇ  ਨੂੰ ਲੈਣ ਨਹੀਂ ਆਈ ਅਤੇ ਨਾ ਹੀ ਕੋਈ ਸੰਪਰਕ ਰੱਖਿਆ। 

ਇਹ ਵੀ ਪੜ੍ਹੋ :  ਘਰ 'ਚ ਇਸਲਾਮ ਸਬੰਧੀ ਪ੍ਰੋਗਰਾਮ ਆਯੋਜਿਤ 'ਤੇ 3 ਸਾਲਾ ਬੱਚੇ ਖ਼ਿਲਾਫ਼ ਪੁਲਸ ਨੇ ਦਰਜ ਕੀਤਾ ਕੇਸ

ਜਦ ਉਸ ਦੇ ਮੁੰਡੇ ਨੇ ਭਾਲ ਕਰਕੇ ਪਵਨਦੀਪ ਕੌਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਲਟਾ ਪਵਨਦੀਪ ਕੌਰ ਨੇ ਮੇਰੇ ਮੁੰਡੇ ਖ਼ਿਲਾਫ਼ ਪੁਲਸ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਕਰ ਦਿੱਤੀ। ਉਸ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਮਿਲ ਕੇ ਸਾਡੇ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਇਸ ਸਬੰਧੀ ਸਬ ਇੰਸਪੈਕਟਰ ਹਰਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉੱਚ ਅਧਿਕਾਰੀਆਂ ਵਲੋਂ ਕਰਨ ਉਪਰੰਤ ਇੰਦਰ ਸਿੰਘ, ਰਾਜਵੰਤ ਕੌਰ ਅਤੇ ਪਵਨਦੀਪ ਕੌਰ ਖ਼ਿਲਾਫ਼ ਮੁਕੱਦਮਾ ਨੰਬਰ 182 ਧਾਰਾ 420/120ਬੀ- ਆਈ.ਪੀ.ਸੀ. ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬੀ ਭਾਸ਼ਾ ਪ੍ਰਤੀ ਜੰਮੂ ਕਸ਼ਮੀਰ 'ਚ ਕੇਂਦਰ ਦਾ ਫ਼ੈਸਲਾ ਨਿੰਦਣਯੋਗ : ਔਜਲਾ


Baljeet Kaur

Content Editor

Related News