ਤਰਨਤਾਰਨ ’ਚ ਚੋਰਾਂ ਨੇ ਮਾਰੀ ਫੁਰਤੀ, ਰਾਤੋਂ-ਰਾਤ ਸ਼ਰਾਬ ਦੇ ਠੇਕਿਆਂ ਅਤੇ ਦੁਕਾਨਾਂ 'ਤੇ ਕੀਤਾ ਹੱਥ ਸਾਫ (ਵੀਡੀਓ)

Saturday, Jun 05, 2021 - 12:59 PM (IST)

ਤਰਨਤਾਰਨ (ਵਿਜੇ) - ਕੋਰੋਨਾ ਲਾਗ ਬੀਮਾਰੀ ਦਾ ਖ਼ਤਰਾ ਇਸ ਕਦਰ ਵੱਧਿਆ ਹੋਇਆ ਹੈ ਕਿ ਪੰਜਾਬ ਸਰਕਾਰ ਨੇ ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਹੋਈ ਹੈ। ਦੂਜੇ ਪਾਸੇ ਸਰਕਾਰ ਨੇ ਦੁਕਾਨਦਾਰਾਂ ਨੂੰ ਦੁਕਾਨਾਂ ਖ਼ੋਲ੍ਹਣ ਦਾ ਸਮਾਂ ਪੰਜ ਵੱਜੇ ਤੱਕ ਦਾ ਦਿੱਤਾ ਹੋਇਆ ਹੈ, ਜਿਸ ਦੇ ਬਾਵਜੂਦ ਸ਼ਰਾਬ ਦੇ ਠੇਕੇ ਖ਼ੁੱਲ੍ਹੇ ਹੋਏ ਵਿਖਾਈ ਦਿੰਦੇ ਹਨ ਅਤੇ ਚੋਰ ਆਪਣਾ ਕੰਮ ਕਰ ਜਾਂਦੇ ਹਨ। ਅਜਿਹਾ ਮਾਮਲਾ ਤਰਨਤਾਰਨ ਦੇ ਥਾਣਾ ਸਦਰ ਦੇ ਪੈਂਦੇ ਅਧੀਨ ਪਿੰਡ ਕੱਦਗਿੱਲ ਦੀ ਮੇਨ ਸੜਕ ’ਤੇ ਸਾਹਮਣੇ ਆਇਆ, ਜਿਥੇ ਦੁਕਾਨਾਂ ਅਤੇ ਸ਼ਰਾਬ ਦੇ ਠੇਕੇ ’ਤੇ ਚੋਰਾਂ ਨੇ ਸੰਨ੍ਹ ਲਗਾਕੇ ਦੁਕਾਨਾਂ ਅਤੇ ਠੇਕੇ ’ਤੇ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ।

ਪੜ੍ਹੋ ਇਹ ਵੀ ਖ਼ਬਰ - ਡਰੇਨ ’ਚ ਨਹਾਉਂਦੇ ਸਮੇਂ ਡੁੱਬਿਆ 16 ਸਾਲਾ ਬੱਚਾ, ਪਰਿਵਾਰ ਨੇ ਸੋਸ਼ਲ ਮੀਡੀਆ ’ਤੇ ਵੇਖੀ ਫੋਟੋ ਤਾਂ ਉੱਡੇ ਹੋਸ਼

ਮਿਲੀ ਜਾਣਕਾਰੀ ਅਨੁਸਾਰ ਚੋਰ ਸ਼ਰਾਬ ਦੇ ਠੇਕੇ ਤੋਂ ਸ਼ਰਾਬ ਦੀਆਂ ਪੇਟੀਆਂ ਭਾਰੀ ਮਾਤਰਾ ਵਿੱਚ ਚੋਰੀ ਕਰਕੇ ਲੈ ਗਏ ਅਤੇ ਦੁਕਾਨਦਾਰਾਂ ਦਾ ਵੀ ਸਾਰਾ ਸਾਮਾਨ ਅਤੇ ਪੈਸੇ ਲੈ ਕੇ ਫ਼ਰਾਰ ਹੋ ਗਏ। ਚੋਰਾਂ ਦੀ ਇਹ ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ। ਕੈਮਰੇ ’ਚ ਵਿਖਾਈ ਦੇ ਰਿਹਾ ਹੈ ਕਿ ਜਦੋਂ ਚੋਰ ਘਟਨਾ ਨੂੰ ਅੰਜ਼ਾਮ ਦੇ ਰਹੇ ਸਨ ਤਾਂ ਉਨ੍ਹਾਂ ਦੇ ਹੱਥ ਵਿੱਚ ਸ਼ਰਾਬ ਦੀ ਬੋਤਲ ਵੀ ਫੜੀ ਹੋਈ ਸੀ।

ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼

ਦੁਕਾਨਦਾਰਾਂ ਨੇ ਤਰਨਤਾਰਨ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਉਹ ਪੰਜ ਵਜੇ ਤੋਂ ਬਾਅਦ ਆਪਣੀਆਂ ਦੁਕਾਨਾਂ ਬੰਦ ਕਰਕੇ ਘਰਾਂ ਨੂੰ ਚੱਲੇ ਜਾਂਦੇ ਹਨ ਅਤੇ ਮਗਰੋਂ ਚੋਰਾਂ ਨੂੰ ਚੋਰੀ ਦੀ ਘਟਨਾ ਨੂੰ ਅੰਜ਼ਾਮ ਦੇਣ ਦੀ ਇਜਾਜ਼ਤ ਮਿਲ ਜਾਂਦੀ ਹੈ। ਤਰਨਤਾਰਨ ਪੁਲਸ ਪ੍ਰਸ਼ਾਸਨ ਇਸ ਗੱਲ ਧਿਆਨ ਕਿਉਂ ਨਹੀਂ ਦੇ ਰਹੀ ਕਿ ਕੋਣ ਕਿੱਧਰੋ ਕਿੱਧਰ ਆ ਰਿਹਾ ਹੈ ਜਾਂ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਕਤ ਥਾਂ ’ਤੇ ਪਹਿਲਾਂ ਵੀ ਤਿੰਨ ਵਾਰ ਚੋਰੀਆਂ ਹੋ ਚੁੱਕੀਆਂ ਹਨ ਅਤੇ ਪੁਲਸ ਨੂੰ ਕਦੇ ਵੀ ਚੋਰ ਨਹੀਂ ਮਿਲੇ। ਲੋਕ ਪੁਲਸ ਸਟੇਸ਼ਨ ’ਚ ਜਾਂਦੇ ਤਾਂ ਜ਼ਰੂਰ ਹਨ ਪਰ ਉਨ੍ਹਾਂ ਦੇ ਹੱਥ ਹਮੇਸ਼ਾ ਨਿਰਾਸ਼ਾ ਹੀ ਲੱਗਦੀ ਹੈ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ : ਨਾਲੀ ਦੇ ਪਾਣੀ ਨੂੰ ਲੈ ਕੇ ਦੋ ਧਿਰਾਂ ’ਚ ਹੋਈ ਖੂਨੀ ਵਾਰਦਾਤ, ਚੱਲੀਆਂ ਗੋਲੀਆਂ


rajwinder kaur

Content Editor

Related News