ਤਰਨਤਾਰਨ ਜ਼ਿਲ੍ਹੇ ''ਚ ਕੋਰੋਨਾ ਦੇ 14 ਨਵੇਂ ਮਾਮਲੇ ਆਏ ਸਾਹਮਣੇ

07/31/2020 1:52:26 AM

ਤਰਨਤਾਰਨ (ਰਮਨ)- ਜ਼ਿਲੇ ਅੰਦਰ ਵੀਰਵਾਰ ਨੂੰ ਕੋਰੋਨਾ ਦੇ 14 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਦੇ ਇਲਾਜ ਲਈ ਸਿਹਤ ਵਿਭਾਗ ਦੀਆਂ ਟੀਮਾਂ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਪਾਜ਼ੇਟਿਵ ਪਾਏ ਗਏ ਮਰੀਜ਼ਾਂ ’ਚ ਇੱਕ ਸਟਾਫ ਨਰਸ, ਆਸ਼ਾ ਵਰਕਰ ਅਤੇ ਪੁਲਸ ਕਰਮਚਾਰੀ ਵੀ ਸ਼ਾਮਲ ਹਨ।

ਅੱਡਾ ਝਬਾਲ ਨਿਵਾਸੀ ਹਰਜਿੰਦਰ ਸਿੰਘ, ਪਿੰਡ ਪੱਖੋਪੁਰ ਦੇ ਜਸਵੰਤ ਸਿੰਘ, ਪੱਟੀ ਦੇ ਸਰਬਜੀਤ ਕੌਰ, ਪੱਟੀ ਦੀ ਸਾਹੇਰੂਪ ਕੌਰ, ਪਿੰਡ ਬੇਹਰਵਾਲ ਦੇ ਤਲਵਿੰਦਰ ਸਿੰਘ, ਮੀਆਂਵਾਲਾ ਦੇ ਸ਼ੁਬੇਗ ਸਿੰਘ, ਵਲਟੋਹਾ ਦੇ ਗੁਰਭੇਜ ਸਿੰਘ, ਭਰੋਵਾਲ ਦੇ ਕਰਨਬੀਰ ਸਿੰਘ, ਗਲੀ ਢਿੱਲੋਂ ਵਾਲੀ ਤਰਨਤਾਰਨ ਦੇ ਜਗਦੇਵ ਸਿੰਘ, ਸਿਵਲ ਹਸਪਤਾਲ ਤਰਨ ਤਾਰਨ ਦੀ ਸਟਾਫ ਨਰਸ ਦਵਿੰਦਰ ਕੌਰ, ਜੋਧਪੁਰ ਰੋਡ ਤਰਨ ਤਾਰਨ ਦੇ ਅੰਕਿਤ ਬਿਸ਼ਨੋਈ, ਸਿਵਲ ਹਸਪਤਾਲ ਤਰਨ ਤਾਰਨ ਦੀ ਆਸ਼ਾ ਵਰਕਰ ਪੱਲਵੀ ਸਭਰਾ, ਤਰਨ ਤਾਰਨ ਮੁਹੱਲਾ ਰੋਡੂਪੁਰਾ ਦੇ ਸਵਰਾਜ ਸਿੰਘ ,ਪਿੰਡ ਜਾਮਾਰਾਏ ਦੇ ਪਲਵਿੰਦਰ ਸਿੰਘ ਸ਼ਾਮਲ ਹਨ।


Bharat Thapa

Content Editor

Related News