ਫਾਰਚੂਨਰ ਗੱਡੀ ''ਚ ਰੱਖੇ ਸੋਨੇ ਦੇ ਗਹਿਣੇ, ਨਕਦੀ ਅਤੇ ਮੋਬਾਇਲ ਚੋਰੀ

Wednesday, Dec 11, 2019 - 11:06 AM (IST)

ਫਾਰਚੂਨਰ ਗੱਡੀ ''ਚ ਰੱਖੇ ਸੋਨੇ ਦੇ ਗਹਿਣੇ, ਨਕਦੀ ਅਤੇ ਮੋਬਾਇਲ ਚੋਰੀ

ਤਰਨਤਾਰਨ (ਰਾਜੂ) : ਤਰਨਤਾਰਨ-ਅੰਮ੍ਰਿਤਸਰ ਰੋਡ 'ਤੇ ਪਿੰਡ ਠੱਠੀ ਨਜ਼ਦੀਕ ਸਥਿਤ ਪ੍ਰੀਤਮ ਗਾਰਡਨ ਪੈਲੇਸ ਵਿਖੇ ਫਾਰਚੂਨਰ ਗੱਡੀ 'ਚੋਂ 5 ਤੋਲੇ ਸੋਨੇ ਗਹਿਣੇ, 10 ਹਜ਼ਾਰ ਰੁਪਏ ਅਤੇ ਇਕ ਮੋਬਾਇਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਪੁਲਸ ਨੇ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਹਰਪਾਲ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਗੁਜਰਪੁਰ ਨੇ ਦੱਸਿਆ ਕਿ ਬੀਤੀ 4 ਦਸੰਬਰ ਨੂੰ ਉਹ ਆਪਣੇ ਲੜਕੇ ਦੇ ਵਿਆਹ ਮੌਕੇ ਪ੍ਰੀਤਮ ਗਾਰਡਨ ਪੈਲੇਸ ਵਿਖੇ ਪਹੁੰਚੇ ਸਨ ਜਿਥੇ ਉਨ੍ਹਾਂ ਆਪਣੀ ਫਾਰਚੂਨਰ ਗੱਡੀ ਖੜ੍ਹੀ ਕਰ ਦਿੱਤੀ। ਇਸੇ ਦੌਰਾਨ ਰਾਤ ਕਰੀਬ 8.45 ਵਜੇ ਜਦ ਉਹ ਗੱਡੀ 'ਚੋਂ ਗਹਿਣੇ ਲੈਣ ਲਈ ਆਏ ਤਾਂ ਵੇਖਿਆ ਕਿ ਗੱਡੀ 'ਚ ਰੱਖੇ 5 ਤੋਲੇ ਸੋਨੇ ਦੇ ਗਹਿਣੇ, 10 ਹਜ਼ਾਰ ਦੀ ਨਕਦੀ ਅਤੇ ਇਕ ਮੋਬਾਇਲ ਗਾਇਬ ਸੀ ਜਿਸ ਦੀ ਉਨ੍ਹਾਂ ਕਾਫੀ ਭਾਲ ਕੀਤੀ ਪਰ ਚੋਰ ਦਾ ਪਤਾ ਨਹੀਂ ਲੱਗ ਸਕਿਆ ਅਤੇ ਫਿਰ ਉਨ੍ਹਾਂ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ। ਇਸ ਸਬੰਧੀ ਏ.ਐੱਸ.ਆਈ. ਸਵਿੰਦਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਖਿਲਾਫ ਮੁਕੱਦਮਾ ਨੰਬਰ 313 ਧਾਰਾ 379 ਆਈ.ਪੀ.ਸੀ. ਤਹਿਤ ਕੇਸ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

Baljeet Kaur

Content Editor

Related News