ਐੱਸ. ਐੱਚ. ਓ ਗੁਰਚਰਨ ਸਿੰਘ ਨੂੰ ਕੀਤਾ ਸਨਮਾਨਿਤ
Tuesday, Feb 06, 2018 - 06:14 PM (IST)
ਭਿੱਖੀਵਿੰਡ, ਬੀੜ ਸਾਹਿਬ (ਭਾਟੀਆ, ਬਖਤਾਵਰ, ਲਾਲੂ ਘੁੰਮਣ) - ਥਾਣਾ ਖੇਮਕਰਨ ਦੇ ਮੁਖੀ ਗੁਰਚਰਨ ਸਿੰਘ ਨੂੰ ਡੀ. ਐੱਸ. ਪੀ ਭਿੱਖੀਵਿੰਡ ਸੁਲੱਖਣ ਸਿੰਘ ਮਾਨ ਦੀ ਹਾਜ਼ਰੀ 'ਚ ਐੱਸ. ਐੱਸ. ਪੀ. ਤਰਨਤਾਰਨ ਦਰਸ਼ਨ ਸਿੰਘ ਮਾਨ ਵੱਲੋਂ ਵਧੀਆਂ ਸੇਵਾਵਾਂ ਦੇਣ ਬਦਲੇ ਪੁਲਸ ਡਿਸਕ ਨਾਲ ਸਨਮਾਨਿਤ ਕੀਤਾ ਗਿਆ। ਐੱਸ. ਐੱਚ. ਓ ਗੁਰਚਰਨ ਸਿੰਘ ਪਿੱਛਲੇ ਕਾਫੀ ਸਮੇ ਤੋਂ ਸਬ ਡਵੀਜ਼ਨ ਭਿੱਖੀਵਿੰਡ ਅੰਦਰ ਬਾਤੌਰ ਐੱਸ. ਐੱਚ. ਓ ਵਧੀਆ ਕੰਮ ਕਰ ਰਹੇ ਹਨ। ਇਸ ਮੌਕੇ ਐੱਸ. ਐੱਚ. ਓ ਗੁਰਚਰਨ ਸਿੰਘ ਨੇ ਕਿਹਾ ਕਿ ਮੈ ਇਸ ਮਾਨ ਸਨਮਾਨ ਬਦਲੇ ਉੱਚ ਅਧਿਕਾਰੀਆ ਦਾ ਧੰਨਵਾਦੀ ਹਾਂ ਤੇ ਵਿਸ਼ਵਾਸ ਦਿਵਾਉਂਦਾ ਹਾਂ ਕਿ ਪੂਰੀ ਲਗਨ ਤੇ ਤਨਦੇਹੀ ਨਾਲ ਕੰਮ ਕਰਾਗਾ।
