ਕਹਿਰ ਓ ਰੱਬਾ! ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਸਾਲਾਨਾ ਜੋੜ ਮੇਲੇ ''ਤੇ ਜਾ ਰਹੇ ਮੁੰਡੇ ਦੀ ਮੌਤ, ਸਾਥੀਆਂ ''ਤੇ ਲੱਗੇ ਗੰਭੀਰ ਦੋਸ਼

Tuesday, Jan 27, 2026 - 07:01 PM (IST)

ਕਹਿਰ ਓ ਰੱਬਾ! ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਸਾਲਾਨਾ ਜੋੜ ਮੇਲੇ ''ਤੇ ਜਾ ਰਹੇ ਮੁੰਡੇ ਦੀ ਮੌਤ, ਸਾਥੀਆਂ ''ਤੇ ਲੱਗੇ ਗੰਭੀਰ ਦੋਸ਼

ਪੱਟੀ (ਸੰਦੀਪ ਮਿੱਠੂ): ਤਰਨਤਾਰਨ ਤੋਂ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਸਾਲਾਨਾ ਜੋੜ ਮੇਲੇ 'ਤੇ ਜਾ ਰਹੇ ਮੁੰਡਾ ਟਰੈਕਟਰ ਤੋਂ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉੱਥੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਾਥੀਆਂ 'ਤੇ ਗੰਭੀਰ ਦੋਸ਼ ਲਗਾਏ ਗਏ ਹਨ। ਮ੍ਰਿਤਕ ਦੀ ਪਛਾਣ ਵਿਸ਼ਾਲ ਸਿੰਘ ਵਾਸੀ ਪਿੰਡ ਪ੍ਰਿੰਗੜੀ ਵਜੋਂ ਹੋਈ ਹੈ। ਉਸ ਦੀ ਉਮਰ ਮਹਿਜ਼ 19 ਸਾਲ ਸੀ। 

ਜਾਣਕਾਰੀ ਮੁਤਾਬਕ ਵਿਸ਼ਾਲ ਸਿੰਘ ਆਪਣੇ ਸਾਥੀਆਂ ਦੇ ਨਾਲ ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਪਹੁਵਿੰਡ ਸਾਹਿਬ ਵਿਖੇ ਜਾ ਰਹੇ ਸਨ। ਰਾਹ ਵਿਚ ਵਿਸ਼ਾਲ ਟਰੈਕਟਰ ਤੋਂ ਹੇਠਾਂ ਡਿੱਗ ਗਿਆ ਤੇ ਉਸ ਦੀ ਮੌਤ ਹੋ ਗਈ। ਸਾਥੀ ਉਸ ਦੀ ਮ੍ਰਿਤਕ ਦੇਹ ਨੂੰ ਟਰੈਕਟਰ ਵਿਚ ਹੀ ਰੱਖ ਕੇ ਪਿੰਡ ਵਾਪਸ ਲੈ ਆਏ।

ਉੱਥੇ ਹੀ ਮ੍ਰਿਤਕ ਦੇ ਭਰਾ ਭਿੰਦਰ ਸਿੰਘ ਅਤੇ ਮਾਂ ਨੇ ਸਾਥੀਆਂ 'ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਨੇ ਦੱਸਿਆ ਕਿ ਵਿਸ਼ਾਲ ਕੱਲ੍ਹ ਸ਼ਾਮ 7-8 ਵਜੇ ਦੇ ਕਰੀਬ ਮੇਲੇ 'ਤੇ ਗਿਆ ਸੀ। ਰਾਹ ਵਿਚ ਇਹ ਅਣਹੋਣੀ ਵਾਪਰੀ ਤਾਂ ਉਸ ਦੇ ਸਾਥੀਆਂ ਨੇ ਉਸ ਨੂੰ ਹਸਪਤਾਲ ਨਹੀਂ ਪਹੁੰਚਾਇਆ ਤੇ ਨਾ ਹੀ ਉਨ੍ਹਾਂ ਨੂੰ ਹਾਦਸੇ ਬਾਰੇ ਫ਼ੋਨ ਕਰ ਕੇ ਦੱਸਿਆ, ਸਗੋਂ ਟਰਾਲੀ 'ਚ ਰੱਖ ਕੇ ਉਸ ਨੂੰ ਪਿੰਡ ਲੈ ਆਏ। ਉਨ੍ਹਾਂ ਕਿਹਾ ਕਿ ਸ਼ਾਇਦ ਸਮੇਂ ਸਿਰ ਡਾਕਟਰੀ ਮਦਦ ਮਿਲਣ 'ਤੇ ਉਨ੍ਹਾਂ ਦੇ ਪੁੱਤ ਦੀ ਜਾਨ ਬੱਚ ਜਾਂਦੀ। ਉੱਥੇ ਹੀ ਸਾਥੀਆਂ ਦਾ ਕਹਿਣਾ ਹੈ ਕਿ ਵਿਸ਼ਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। 


author

Anmol Tagra

Content Editor

Related News