ਅਦਾਲਤ ''ਚ ਪੇਸ਼ ਨਾ ਹੋਣ ''ਤੇ ਮਾਮਲਾ ਦਰਜ

Sunday, Aug 27, 2017 - 04:05 PM (IST)

ਤਰਨਤਾਰਨ (ਰਾਜੂ) - ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਅਦਾਲਤ 'ਚ ਤਰੀਕ 'ਤੇ ਪੇਸ਼ੀ ਨਾ ਭੁਗਤਣ 'ਤੇ ਤਿੰਨ ਵਿਅਕਤੀਆਂ ਖਿਲਾਫ 229 ਏ. ਤੇ 174 ਏ. ਆਈ. ਪੀ. ਸੀ. ਅਧੀਨ ਮਾਮਲਾ ਦਰਜ ਕੀਤਾ ਹੈ। 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਮੁਖੀ ਨੇ ਦੱਸਿਆ ਕਿ ਸੁਮਿਤ ਭੱਲਾ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਤਰਨਤਾਰਨ ਦੇ ਆਰਡਰ ਨੰਬਰ 347, 348 ਅਤੇ 349 ਦੇ ਅਨੁਸਾਰ ਤਿੰਨ ਵਿਅਕਤੀਆਂ ਵੱਲੋਂ ਅਦਾਲਤ ਦੀ ਤਰੀਕ ਦੌਰਾਨ ਪੇਸ਼ੀ ਨਹੀਂ ਭੁਗਤੀ ਗਈ, ਜਿਸ ਕਾਰਨ ਅਦਾਲਤ ਵਿਚ ਗੈਰ ਹਾਜ਼ਰ ਰਹਿਣ 'ਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਅਸ਼ੋਕ ਕੁਮਾਰ ਪੁੱਤਰ ਰਵਿੰਦਰ ਕੁਮਾਰ ਵਾਸੀ ਗਲੀ ਕਸ਼ਮੀਰੀਆਂ ਵਾਲੀ, ਗੁਰਮੀਤ ਸਿੰਘ ਪੁੱਤਰ ਅਰਜਨ ਸਿੰਘ ਅਤੇ ਰਣਜੀਤ ਸਿੰਘ ਉਰਫ ਰਾਜੂ ਪੁੱਤਰ ਬਲਬੀਰ ਸਿੰਘ ਵਾਸੀ ਤਰਨਤਾਰਨ ਨੇ ਅਦਾਲਤ ਦੀ ਪੇਸ਼ੀ ਨਹੀਂ ਭੁਗਤੀ, ਜਿਸ ਕਾਰਨ ਇਨ੍ਹਾਂ ਖਿਲਾਫ ਕ੍ਰਮਵਾਰ 229 ਏ, 174 ਏ ਅਤੇ 174 ਏ ਆਈ. ਪੀ. ਸੀ. ਅਧੀਨ ਮਾਮਲੇ ਦਰਜ ਕਰ ਕੇ ਕ੍ਰਮਵਾਰ ਤਫਤੀਸ਼ੀ ਅਫ਼ਸਰਾਂ ਏ. ਐੱਸ. ਆਈ. ਬਲਬੀਰ ਸਿੰਘ, ਏ. ਐੱਸ. ਆਈ. ਮਨਪ੍ਰੀਤ ਸਿੰਘ ਅਤੇ ਏ. ਅੱੈਸ. ਆਈ. ਬਲਬੀਰ ਸਿੰਘ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

 


Related News