ਤਪਾ ਦੇ ਨੌਜਵਾਨ ਦੀ ਕੁਵੈਤ ’ਚ ਦਿਲ ਦਾ ਦੌਰਾ ਪੈਣ ਨਾਲ ਮੌਤ, ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ

Wednesday, Jun 09, 2021 - 03:20 PM (IST)

ਤਪਾ ਦੇ ਨੌਜਵਾਨ ਦੀ ਕੁਵੈਤ ’ਚ ਦਿਲ ਦਾ ਦੌਰਾ ਪੈਣ ਨਾਲ ਮੌਤ, ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ

ਤਪਾ ਮੰਡੀ (ਸ਼ਾਮ,ਗਰਗ): ਰੁਜ਼ਗਾਰ ਦੀ ਭਾਲ ’ਚ ਕੁਵੈਤ ਗਏ ਇੱਥੋਂ ਦੇ ਇੱਕ ਨੌਜਵਾਨ ਗੁਰਮੀਤ ਕੁਮਾਰ ਤੋਤੀ (40) ਪੁੱਤਰ ਸਵ.ਸੋਭਾ ਰਾਮ ਦੀ ਮੌਤ ਹੋਣ ਤੋਂ ਬਾਅਦ ਤਪਾ ’ਚ ਉਸ ਦਾ ਮ੍ਰਿਤਕ ਸਰੀਰ ਲਿਆ ਕੇ ਉਸ ਦਾ ਸੰਸਕਾਰ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਗੁਰਮੀਤ ਕੁਮਾਰ ਤੋਤੀ ਕੁਵੈਤ ’ਚ ਕਿਸੇ ਕੰਪਨੀ ’ਚ 6 ਮਹੀਨੇ ਪਹਿਲਾਂ ਕੰਮ ਕਰਨ ਲਈ ਗਿਆ ਹੋਇਆ ਸੀ, ਉਥੇ ਉਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਭਾਰੀ ਉਪਰਾਲਿਆਂ ਨਾਲ ਤਪਾ ਵਿਖੇ ਲਿਆਂਦੀ ਗਈ।

ਇਹ ਵੀ ਪੜ੍ਹੋ:  ਘਰ 'ਚ ਖੇਡਦਿਆਂ ਵਾਪਰਿਆ ਹਾਦਸਾ, ਗਲ਼ ’ਚ ਰੱਸੀ ਫਸਣ ਨਾਲ 8 ਸਾਲਾ ਬੱਚੀ ਦੀ ਦਰਦਨਾਕ ਮੌਤ

ਮ੍ਰਿਤਕ ਗੁਰਮੀਤ ਕੁਮਾਰ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਤਾਲਾਬੰਦੀ ਤੋਂ ਪਹਿਲਾਂ ਕੁਵੈਤ ਗਿਆ ਹੋਇਆ ਸੀ ਪਰ ਪਿਤਾ ਸੋਭਾ ਰਾਮ ਦੀ ਮੌਤ ਹੋਣ ਉਪਰੰਤ ਭੋਗ ਤੇ ਆਇਆ ਤਾਂ ਤਾਲਾਬੰਦੀ ਲੱਗ ਗਈ ਪਰ ਸਾਲ ਭਰ ਇੱਥੇ ਰਹਿਣ ਤੋਂ ਬਾਅਦ 6 ਮਹੀਨੇ ਪਹਿਲਾਂ ਹੀ ਰੁਜਗਾਰ ਦੀ ਭਾਲ ’ਚ ਕੁਵੈਤ ਗਿਆ ਸੀ। ਜਦੋਂ ਨੌਜਵਾਨ ਦੀ ਮੌਤ ਦੀ ਖ਼ਬਰ ਉਸ ਦੇ ਪਰਿਵਾਰ ਨੂੰ ਮਿਲੀ ਤਾਂ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ ਤੇ ਇਸ ਖ਼ਬਰ ਨਾਲ ਮੰਡੀ ‘ਚ ਸੋਗ ਦੀ ਲਹਿਰ ਫ਼ੈਲ ਗਈ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ 2 ਬੱਚਿਆਂ ਨੂੰ ਛੱਡ ਗਿਆ ਹੈ। ਰੁਜਗਾਰ ਦੀ ਭਾਲ ਕਰਦਿਆਂ ਨੌਜਵਾਨ ਮੌਤ ਦੇ ਮੂੰਹ ’ਚ ਚਲਾ ਗਿਆ ਹੈ ’ਤੇ ਪਰਿਵਾਰ ਦੀ ਹਾਲਤ ਹੋਰ ਵੀ ਬਦਤਰ ਹੋ ਗਈ ਹੈ।

ਇਹ ਵੀ ਪੜ੍ਹੋ:  ਭਾਜਪਾ ਦੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਵੀ ਆਏ ਕਿਸਾਨਾਂ ਦੇ ਹੱਕ 'ਚ, ਕਹੀਆਂ ਵੱਡੀਆਂ ਗੱਲਾਂ (ਵੀਡੀਓ)


author

Shyna

Content Editor

Related News