ਪੁਲਸ ਨੇ ਮਾਸਕ ਉਤਾਰਨ ਦੀ ਦਿੱਤੀ ਸਜ਼ਾ, ਦੋ ਫੌਜੀਆਂ ਨੂੰ ਪਰਿਵਾਰ ਸਮੇਤ ਡੰਡਿਆਂ ਨਾਲ ਕੁੱਟਿਆ

6/1/2020 8:57:03 AM

ਤਪਾ ਮੰਡੀ (ਮੇਸ਼ੀ) : ਸਰਕਾਰੀ ਹਸਪਤਾਲ ਅੰਦਰ ਇਲਾਜ ਅਧੀਨ ਫੌਜੀਆਂ ਦੀਆਂ ਪਤਨੀਆਂ ਚਰਨਜੀਤ ਕੌਰ ਅਤੇ ਸੁਖਵਿੰਦਰ ਕੌਰ ਨੇ ਦੋਸ਼ ਲਾਇਆ ਕਿ ਬੀਕਾਨੇਰ ਤੋਂ ਫੌਜੀ ਅਧਿਕਾਰੀਆਂ ਨੇ ਸਰਕਾਰੀ ਪਾਸ ਬਣਾਕੇ ਹੀ ਆਪਣੇ ਜਵਾਨਾਂ ਨੂੰ ਛੁੱਟੀ 'ਤੇ ਭੇਜਿਆ ਹੈ, ਪਰ ਜਦ ਉਨ੍ਹਾਂ ਨੂੰ ਪੁਲਸ ਨੇ ਰੋਕਿਆ ਤਦ ਕਾਰ 'ਚ ਬੱਚਿਆਂ ਸਮੇਤ ਲੰਬਾ ਸਫਰ ਤੈਅ ਕਰਨ ਕਾਰਣ ਘਰ ਦੇ ਨੇੜੇ ਆ ਕੇ ਹੀ ਉਨ੍ਹਾਂ ਨੇ ਮਾਸਕ ਉਤਾਰੇ ਸਨ। ਇਸ ਸਬੰਧੀ ਉਨ੍ਹਾਂ ਨੇ ਪੁਲਸ ਅਧਿਕਾਰੀਆਂ ਨੂੰ ਦੱਸਿਆ ਵੀ ਪਰ ਪੁਲਸ ਨੇ ਕਥਿਤ ਤੌਰ 'ਤੇ ਧੱਕੇਸ਼ਾਹੀ ਨਾਲ ਹੀ ਉਨ੍ਹਾਂ ਦੇ ਪਤੀ ਅਤੇ ਉਨ੍ਹਾਂ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਜਦ ਕਿ ਇਸ ਮੌਕੇ ਉਥੇ ਕੋਈ ਵੀ ਮਹਿਲਾ ਪੁਲਸ ਮੁਲਾਜ਼ਮ ਨਹੀਂ ਸੀ। ਪੁਲਸ ਅਧਿਕਾਰੀਆਂ ਨੇ ਔਰਤਾਂ ਨੂੰ ਵੀ ਡੰਡਿਆਂ ਨਾਲ ਕੁੱਟਿਆ।

ਇਹ ਵੀ ਪੜ੍ਹੋ : ਭੁੱਖੇ-ਪਿਆਸੇ ਪ੍ਰਵਾਸੀਆਂ 'ਤੇ ਪੁਲਸ ਨੇ ਵਰ੍ਹਾਈਆਂ ਡਾਂਗਾਂ, ਲਗਵਾਈਆਂ ਊਠਕ-ਬੈਠਕਾਂ

ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਫੌਜੀਆਂ ਨਾਲ ਅਜਿਹਾ ਸਲੂਕ ਹੁੰਦਾ ਹੈ ਤਦ ਆਮ ਲੋਕਾਂ ਨਾਲ ਕੀ ਵਾਪਰਦਾ ਹੋਵੇਗਾ। ਉਨ੍ਹਾਂ ਆਪਣੇ ਪਤੀਆਂ ਉਪਰ ਦਰਜ ਮਾਮਲੇ ਨੂੰ ਮਨਘੜਤ ਝੂਠਾ ਕਰਾਰ ਦਿੱਤਾ। ਉਧਰ ਪੁਲਸ ਨੇ ਦੱਸਿਆ ਕਿ ਜਦ ਹਸਪਤਾਲ 'ਚ ਇਲਾਜ ਲਈ ਭਰਤੀ ਹੋਣ ਵਾਲੀਆਂ ਦੋਵੇਂ ਅੋਰਤਾਂ ਦੇ ਬਿਆਨ ਪੁਲਸ ਕਲਮਬੰਦ ਕਰਨ ਗਈ ਤਦ ਦੋਵੇਂ ਔਰਤਾਂ ਹਸਪਤਾਲ 'ਚੋ ਇਹ ਕਹਿ ਕੇ ਛੁੱਟੀ ਲੈ ਗਈਆਂ ਸਨ ਕਿ ਉਨ੍ਹਾਂ ਨੇ ਕੋਈ ਕਾਰਵਾਈ ਨਹੀਂ ਕਰਵਾਉਣੀ।

ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ : ਘੰਟਿਆ ਬੱਧੀ ਮੰਡੀ 'ਚ ਰੁਲਦੀ ਰਹੀ ਲਾਸ਼, ਕੋਲੋਂ ਲੰਘਦੇ ਰਹੇ ਲੋਕਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Baljeet Kaur

Content Editor Baljeet Kaur