ਰੂਪਨਗਰ ਰੋਡ 'ਤੇ ਪਲਟਿਆ ਟੈਂਕਰ

Saturday, Aug 18, 2018 - 10:58 PM (IST)

ਰੂਪਨਗਰ ਰੋਡ 'ਤੇ ਪਲਟਿਆ ਟੈਂਕਰ

ਸ੍ਰੀ ਕੀਰਤਪੁਰ ਸਾਹਿਬ, (ਬਾਲੀ)-ਰਾਸ਼ਟਰੀ ਮਾਰਗ ਨੰਬਰ 21 (205) ਸ੍ਰੀ ਕੀਰਤਪੁਰ ਸਾਹਿਬ ਰੂਪਨਗਰ ਮਾਰਗ ’ਤੇ ਬਡ਼ਾ ਪਿੰਡ ਓਵਰਬ੍ਰਿਜ ੳੁਪਰ ਇਕ 14 ਟਾਇਰੀ ਟੈਂਕਰ ਦੇ ਪਲਟਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ  ਟੈਂਕਰ ਰਾਤ ਸਮੇਂ ਰੂਪਨਗਰ ਤੋਂ ਸ੍ਰੀ ਕੀਰਤਪੁਰ ਸਾਹਿਬ ਵੱਲ ਆ ਰਿਹਾ ਸੀ ਕਿ ਬਡ਼ਾ ਪਿੰਡ ਓਵਰਬ੍ਰਿਜ ’ਤੇ ਅਚਾਨਕ ਇਕ ਬੇਸਹਾਰਾ  ਪਸ਼ੂ ਟੈਂਕਰ ਅੱਗੇ ਆ ਗਿਆ। ਜਿਸ  ਕਾਰਨ ਡਰਾਈਵਰ ਦਾ ਸੰਤੁਲਨ ਵਿਗਡ਼ ਗਿਆ ਤੇ ਟੈਂਕਰ ਪਲਟ ਗਿਆ। ਟੈਂਕਰ ਡਰਾਈਵਰ ਦੇ ਵੀ ਸੱਟਾਂ ਲੱਗੀਆਂ, ਜਦਕਿ ਟੈਂਕਰ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਰਿਕਵਰੀ ਮਸ਼ੀਨਾਂ ਮੰਗਵਾ ਕੇ ਟੈਂਕਰ ਨੂੰ ਸਿੱਧਾ ਕੀਤਾ ਜਾ ਰਿਹਾ ਸੀ।


Related News