ਲੁਧਿਆਣਾ 'ਚ ਲੋਕਾਂ ਨੇ ਡਰਾਈਵਰ ਨੂੰ ਦਿੱਤੀ ਤਾਲਿਬਾਨੀ ਸਜ਼ਾ, ਦੇਖੋ ਕਿਵੇਂ ਕੁੱਟ-ਕੁੱਟ ਕੀਤਾ ਬੇਹਾਲ (ਵੀਡੀਓ)

Wednesday, Aug 02, 2017 - 07:44 PM (IST)

ਲੁਧਿਆਣਾ : ਇਹ ਤਾਲਿਬਾਨੀ ਸਜ਼ਾ ਲੁਧਿਆਣਾ ਦੇ ਨਗਰ-ਨਿਗਮ ਦੇ ਇਕ ਟਰੱਕ ਡਰਾਈਵਰ ਨੂੰ ਲੋਕਾਂ ਦੀ ਭੀੜ ਨੇ ਦਿੱਤੀ ਹੈ। ਦਰਅਸਲ ਨਗਰ-ਨਿਗਮ ਦੇ ਟਰੱਕ ਡਰਾਈਵਰ ਵਲੋਂ ਇਕ ਮਾਮੂਲੀ ਹਾਦਸਾ ਹੋਇਆ ਜਿਸ ਵਿਚ ਦੋ ਲੋਕ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਇਕੱਠੀ ਹੋਈ ਭੀੜ 'ਚ ਕੁਝ ਲੋਕਾਂ ਨੇ ਟਰੱਕ ਡਰਾਈਵਰ ਨੂੰ ਬੁਰੀ ਤਰ੍ਹਾਂ ਕੁੱਟਿਆ। ਡਰਾਈਵਰ ਨੂੰ ਇੰਨੀ ਬੇਰਹਿਮੀ ਨਾਲ ਕੁੱਟਿਆ ਗਿਆ ਕਿ ਉਹ ਅੱਧਮਰਾ ਹੋ ਗਿਆ। ਭੀੜ 'ਚੋਂ ਹੀ ਕਿਸੇ ਵਿਅਕਤੀ ਨੇ ਇਹ ਸਾਰੀ ਘਟਨਾ ਮੋਬਾਇਲ 'ਚ ਕੈਦ ਕਰ ਲਈ, ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਪੁਲਸ ਨੂੰ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਫਿਲਹਾਲ ਹਾਦਸੇ ਵਿਚ ਜ਼ਖਮੀ ਲੋਕ ਅਤੇ ਕੁੱਟ ਖਾਣ ਵਾਲਾ ਡਰਾਈਵਰ ਹੁਣ ਹਸਪਤਾਲ ਵਿਚ ਜੇਰੇ ਇਲਾਜ ਹੈ।


Related News