ਬਾਰਿਸ਼ ਦੇ ਦਿਨਾਂ 'ਚ ਬੱਚਿਆਂ ਦਾ ਰੱਖੋ ਖ਼ਾਸ ਖ਼ਿਆਲ! ਹਰ ਸਾਲ 2 ਲੱਖ ਬੱਚਿਆਂ ਦੀ ਜਾਨ ਲੈ ਲੈਂਦੀ ਹੈ ਇਹ ਬਿਮਾਰੀ

Thursday, Jul 04, 2024 - 02:51 PM (IST)

ਬਾਰਿਸ਼ ਦੇ ਦਿਨਾਂ 'ਚ ਬੱਚਿਆਂ ਦਾ ਰੱਖੋ ਖ਼ਾਸ ਖ਼ਿਆਲ! ਹਰ ਸਾਲ 2 ਲੱਖ ਬੱਚਿਆਂ ਦੀ ਜਾਨ ਲੈ ਲੈਂਦੀ ਹੈ ਇਹ ਬਿਮਾਰੀ

ਮਾਲੇਰਕੋਟਲਾ (ਜ਼ਹੂਰ): ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿਹਤ ਪ੍ਰਸਾਸ਼ਨ ਮਾਲੇਰਕੋਟਲਾ ਵੱਲੋਂ ਸਿਵਲ ਸਰਜਨ ਡਾ.ਪ੍ਰਦੀਪ ਕੁਮਾਰ ਦੀ ਅਗਵਾਈ ਹੇਠ ਦਸਤ ਰੋਕੂ ਮੁਹਿੰਮ ਚਲਾ ਦਿੱਤੀ ਗਈ ਗਈ ਹੈ। ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ.ਰਾਜੀਵ ਬੈਂਸ ਦੀ ਨਿਗਰਾਨੀ ਹੇਠ 31 ਅਗਸਤ ਤੱਕ ਚੱਲਣ ਵਾਲੀ ਇਸ ਮੁਹਿੰਮ 'ਚ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਦਸਤਾਂ ਦੀ ਬਿਮਾਰੀ ਤੋਂ ਬਚਾਉਣ ਲਈ ਸਿਹਤ ਸੇਵਾਵਾਂ ਦਿੱਤੀਆਂ ਜਾਣਗੀਆਂ। ਇਸ ਬਾਰੇ ਗੱਲਬਾਤ ਕਰਦੇ ਹੋਏ ਸਿਵਲ ਸਰਜਨ ਮਾਲੇਰਕੋਟਲਾ ਡਾ.ਪ੍ਰਦੀਪ ਕੁਮਾਰ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਮੰਤਵ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਦਸਤਾਂ ਦੀ ਬਿਮਾਰੀ ਤੋਂ ਬਚਾਉਣਾ ਹੈ। 

ਇਹ ਖ਼ਬਰ ਵੀ ਪੜ੍ਹੋ - ਇੱਕੋ ਝਟਕੇ 'ਚ ਉੱਜੜ ਗਿਆ ਪਰਿਵਾਰ! 2 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਹੱਥ

ਉਨ੍ਹਾਂ ਕਿਹਾ ਕਿ ਪੂਰੀ ਦੁਨੀਆ 'ਚ ਕਰੀਬ ਦੋ ਲੱਖ ਬੱਚੇ ਦਸਤਾਂ ਦੇ ਨਾਲ ਮਰ ਜਾਂਦੇ ਹਨ ਅਤੇ ਇਕੱਲੇ ਭਾਰਤ 'ਚ ਹੀ ਇਕ ਲੱਖ ਬੱਚਾ ਦਸਤਾਂ ਨਾਲ ਮਰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਰਸਾਤਾਂ ਦੇ ਦਿਨਾਂ 'ਚ ਬੱਚਿਆਂ ਨੂੰ ਪੇਟ ਦੀਆਂ ਬਿਮਾਰੀਆਂ ਲੱਗਣ ਦਾ ਵਧੇਰੇ ਖਤਰਾ ਰਹਿੰਦਾ ਹੈ ਇਸ ਲਈ ਇਨ੍ਹਾਂ ਮਹੀਨਿਆਂ ਦੇ 'ਚ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਦੇ 'ਚ ਵੀ ਸਾਫ ਸਫ਼ਾਈ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੁੰਦੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ.ਰਾਜੀਵ ਬੈਂਸ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਪੰਜ ਸਾਲ ਤੱਕ ਦੇ ਕਰੀਬ 42 ਹਜ਼ਾਰ ਬੱਚੇ ਨੂੰ ਆਸ਼ਾ ਤੇ ਸਿਹਤ ਕੇਂਦਰਾਂ ਰਾਹੀ ਓ.ਆਰ.ਐਸ ਤੇ ਜਿੰਕ ਦੀਆਂ ਗੋਲੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਦਸਤਾਂ ਤੋਂ ਪੂਰੀ ਤਰ੍ਹਾਂ ਬਚਾਉਣਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਟੀਕਾਕਰਣ ਸਹਾਇਕ ਮੁਹੰਮਦ ਅਕਮਲ ਵੀ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News