ਟੈਕਸ ਨਾ ਭਰਨ ''ਤੇ ਟੈਗੋਰ ਤੇ ਮਿੰਨੀ ਟੈਗੋਰ ਸਿਨੇਮਾ ਸੀਲ

Tuesday, Apr 17, 2018 - 08:06 AM (IST)

ਟੈਕਸ ਨਾ ਭਰਨ ''ਤੇ ਟੈਗੋਰ ਤੇ ਮਿੰਨੀ ਟੈਗੋਰ ਸਿਨੇਮਾ ਸੀਲ

ਪਟਿਆਲਾ  (ਜੋਸਨ) - ਸੀ. ਐੈੱਮ. ਸਿਟੀ ਵਿਚ ਮਾਡਲ ਟਾਊਨ ਵਿਖੇ ਸਥਿਤ ਟੈਗੋਰ ਤੇ ਮਿੰਨੀ ਟੈਗੋਰ ਸਿਨੇਮਾ ਨੂੰ ਨਗਰ ਨਿਗਮ ਦਾ ਬਕਾਇਆ ਟੈਕਸ ਨਾ ਭਰਨਾ ਮਹਿੰਗਾ ਪਿਆ ਹੈ। ਨਿਗਮ ਦੀ ਟੀਮ ਨੇ ਇਨ੍ਹਾਂ ਦੋਹਾਂ ਥੀਏਟਰਾਂ ਨੂੰ ਸੀਲ ਕਰ ਦਿੱਤਾ ਹੈ। ਇਸ ਮੌਕੇ ਲਾਇਸੈਂਸ ਬਰਾਂਚ ਦੇ ਸੁਪਰਡੈਂਟ ਸੁਖਮਿੰਦਰ ਸਿੰਘ ਡਿੱਕੀ ਨੇ ਦੱਸਿਆ ਕਿ ਟੈਗੋਰ ਸਿਨੇਮੇ ਵੱਲ 2 ਲੱਖ 77 ਹਜ਼ਾਰ ਅਤੇ ਮਿੰਨੀ ਟੈਗੋਰ ਸਿਨੇਮੇ ਵੱਲ 1 ਲੱਖ 23 ਹਜ਼ਾਰ ਰੁਪਏ ਲਾਇਸੈਂਸ ਫੀਸ ਦਾ ਬਕਾਇਆ ਸੀ। ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਨੂੰ ਨੋਟਿਸ ਭੇਜੇ ਜਾ ਰਹੇ ਸਨ। ਇਸ ਦੇ ਬਾਵਜੂਦ ਕੋਈ ਵੀ ਫੀਸ ਨਹੀਂ ਭਰੀ ਗਈ। ਅਖੀਰ ਪਿਛਲੇ ਦਿਨੀਂ ਸੀਲਿੰਗ ਦੇ ਹੁਕਮ ਵੀ ਦਿੱਤੇ ਗਏ ਪਰ ਫਿਰ ਅਣਗਹਿਲੀ ਵਰਤੀ ਗਈ। ਹੁਣ ਸਮੁੱਚੀ ਲਾਇਸੈਂਸ ਬਰਾਂਚ ਦੀ ਟੀਮ ਅਤੇ ਪੁਲਸ ਪਾਰਟੀ ਨਾਲ ਲੈ ਕੇ ਉਕਤ ਸਿਨੇਮੇ ਸੀਲ ਕਰ ਦਿੱਤੇ ਗਏ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਅਦਾਰੇ ਵੱਲ ਨਿਗਮ ਦਾ ਕੋਈ ਵੀ ਬਕਾਇਆ ਰਹਿੰਦਾ ਹੈ ਤਾਂ ਉਹ ਤੁਰੰਤ ਜਮ੍ਹਾ ਕਰਵਾਇਆ ਜਾਵੇ, ਨਹੀਂ ਤਾਂ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਖਤੀ ਵਰਤੀ ਜਾਏਗੀ।


Related News